Saturday, October 31, 2026
Home Latest ਸਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ ਘਰ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਲਾਲ...

ਸਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ ਘਰ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ

ਪਠਾਨਕੋਟ (ਦ ਸਟੈਲਰ ਨਿਊਜ਼)। ਬੀਤੇ ਕੱਲ ਨੂੰ ਸਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ 6 ਸਾਲ ਦੇ ਬੇਟੇ ਮਾਹਿਰ ਨੂੰ ਕੂਝ ਲੋਕਾਂ ਵੱਲੋਂ ਉਸ ਸਮੇਂ ਕਿਡਨੇਪ ਕਰ ਲਿਆ ਗਿਆ ਸੀ ਜਦੋਂ ਬੱਚਾ ਸਕੂਲ ਤੋਂ ਪੜ ਕੇ ਘਰ ਵਾਪਸ ਆ ਰਿਹਾ ਸੀ ਪਰ ਪੰਜਾਬ ਪੁਲਿਸ ਵੱਲੋਂ ਬਹੁਤ ਮਿਹਨਤ ਸਦਕਾ ਕਿਡਨੇਪ ਕੀਤੇ ਬੱਚੇ ਦੀ ਤਲਾਸ ਕੀਤੀ ਗਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਕ ਕੀਤਾ ਗਿਆ, ਇਸ ਕਾਰਜ ਦੇ ਲਈ ਜਿਲ੍ਹਾ ਪਠਾਨਕੋਟ ਦੀ ਪੁਲਿਸ ਪ੍ਰਸੰਸਾਂ ਦੀ ਪਾਤਰ ਹੈ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਸਾਹ ਕਲੋਨੀ ਵਿਖੇ ਬਾਦਲ ਭੰਡਾਰੀ ਦੇ ਨਿਵਾਸ ਸਥਾਨ ਤੇ ਪਹੁੰਚ ਕੇ ਬਾਦਲ ਪਰਿਵਾਰ ਨੂੰ ਮਿਲਣ ਮਗਰੋਂ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸਤੀਸ ਮਹਿੰਦਰੂ ਚੇਅਰਮੈਨ ਦ ਹਿੰਦੂ ਕੋਪਰੇਟਿਵ ਬੈਂਕ ਪਠਾਨਕੋਟ, ਜਿਲ੍ਹਾ ਸਕੱਤਰ ਸੋਰਭ ਬਹਿਲ, ਐਡਵੋਕੇਟ ਰਮੇਸ ਚੰਦ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ  ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ।

Advertisements

ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਬੀਤੇ ਦਿਨ ਦੇ ਦੋਰਾਨ ਭੰਡਾਰੀ ਪਰਿਵਾਰ ਜਿਸ ਦੁੱਖ ਦੀ ਘੜੀ ਵਿੱਚੋਂ ਗੁਜਰਿਆ ਹੈ ਅਤੇ ਉਸ ਤੋਂ ਬਾਅਦ ਜਿਲ੍ਹਾ ਪਠਾਨਕੋਟ ਦੀ ਪੰਜਾਬ ਪੁਲਿਸ ਵੱਲੋਂ ਕੀਤੇ ਉਪਰਾਲੇ ਸਦਕਾ ਅੱਜ ਭੰਡਾਰੀ ਪਰਿਵਾਰ ਦੁੱਖ ਦੀ ਘੜੀ ਚੋਂ ਬਾਹਰ ਆਇਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਨੂੰ ਪਠਾਨਕੋਟ ਦੇ ਸਾਹ ਕਲੋਨੀ ਨਿਵਾਸੀ ਬਾਦਲ ਭੰਡਾਰੀ ਦੇ 6 ਸਾਲ ਦੇ ਬੇਟੇ ਮਾਹਿਰ ਨੂੰ ਕਿਡਨੇਪ ਕਰ ਲਿਆ ਗਿਆ ਸੀ ਅਤੇ ਇਸ ਘਟਨਾ ਦੋਰਾਨ ਮਾਹਿਰ ਦੀ ਭੈਣ ਜੋ ਕਿ ਉਸ ਦੇ ਨਾਲ ਹੀ ਸਕੂਲ ਤੋਂ ਵਾਪਸ ਆ ਰਹੀ ਸੀ ਅਤੇ ਉਸ ਨੇ ਵੀ ਜਦੋਂ ਜਹਿਦ ਕੀਤੀ। ਖੁਸੀ ਦੀ ਗੱਲ ਹੈ ਕਿ ਮਾਹਿਰ ਸਹੀ ਸਲਾਮਤ ਅਪਣੇ ਘਰ ਵਾਪਸ ਆ ਗਿਆ ਹੈ। ਅੱਜ ਉਨ੍ਹਾਂ ਵੱਲੋਂ ਭੰਡਾਰੀ ਪਰਿਵਾਰ ਅਤੇ ਮਾਹਿਰ ਨਾਲ ਮਿਲਿਆ ਗਿਆ ਅਤੇ ਗੱਲਬਾਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਅੰਦਰ ਅਪਰਾਧ ਕਰਨ ਵਾਲੇ ਕਿਡਨੇਪਰ ਅਜਿਹੇ ਲੋਕ ਜਿਨ੍ਹਾਂ ਵਿੱਚ ਨਾ ਤਾਂ ਕੋਈ ਇਨਸਾਨੀਅਤ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਦਾ ਡਰ ਹੈ ਜੋ ਅਜਿਹੀਆਂ ਘਟਨਾਵਾਂ ਨੂੰ ਕਰਦੇ ਹਨ। ਅਜਿਹੇ ਲੋਕਾਂ ਨੂੰ ਕਾਨੂੰਨ ਦੇ ਅਨੁਸਾਰ ਸਖਤ ਤੋਂ ਸਖਤ ਕਾਨੂੰਨੀ ਸਜਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ਅੰਦਰ ਕੋਈ ਵੀ ਅਪਰਾਧੀ ਅਜਿਹੀ ਘਟਨਾ ਕਰਨ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਅੰਤ ਵਿੱਚ ਫਿਰ ਤੋਂ ਪੰਜਾਬ ਪੁਲਿਸ ਵੱਲੋਂ ਕੀਤੇ ਕਾਰਜਾਂ ਦੀ ਪ੍ਰਸੰਸਾ ਕੀਤੀ।

LEAVE A REPLY

Please enter your comment!
Please enter your name here