Wednesday, October 21, 2026
Home Latest ਬਾਬਾ ਆਇਆ ਸਿੰਘ ਰਿਆੜਕੀ ਕਾਲਜ ਵੱਲੋਂ ਅਧਿਆਪਕ ਦਿਵਸ ਤੇ 25 ਅਧਿਆਪਕਾਂ ਨੂੰ...

ਬਾਬਾ ਆਇਆ ਸਿੰਘ ਰਿਆੜਕੀ ਕਾਲਜ ਵੱਲੋਂ ਅਧਿਆਪਕ ਦਿਵਸ ਤੇ 25 ਅਧਿਆਪਕਾਂ ਨੂੰ ਵੰਡੀਆਂ 9 ਲੱਖ 25 ਹਜਾਰ ਦੀਆਂ ਐਫ਼ਡੀ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ  ਵੱਲੋਂ ਅਧਿਆਪਕ ਦਿਵਸ ਮੌਕੇ ਮਿਹਨਤ, ਲਗਨ, ਸੇਵਾ, ਸਿਰੜ ਤੇ ਸ਼ਿੱਦਤ ਨਾਲ ਕੰਮ ਕਰਨ ਵਾਲੇ 25 ਸੋਝੀਵਾਨ ਵਿਦਿਆਰਥੀ ਅਤੇ ਪ੍ਰਵੀਨ ਅਧਿਆਪਕਾਂ ਨੂੰ 9 ਲੱਖ 25 ਹਜਾਰ ਰੁਪਏ ਦੀਆਂ ਐਫ ਡੀ ਨਾਲ ਮੈਡਮ ਰਮਨੀਤ ਕੌਰ ਸੈਕਟਰੀ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੇ ਮੁਬਾਰਕ ਹੱਥੀ ਸਨਮਾਨਿਆ ਗਿਆ। ਜਿਨਾਂ ਵਿੱਚੋਂ ਪੰਜ ਉਨਾਂ ਅਧਿਆਪਕਾਂ ਨੇ ਇੱਕ ਇਕ ਲੱਖ ਰੁਪਏ ਦੀਆਂ ਐਫ ਡੀ ਇਨਾਮ ਚ ਪ੍ਰਾਪਤ ਕੀਤੀ ਜਿਨਾਂ ਨੇ ਬਾਰਵੀਂ, ਦਸਵੀਂ,ਅੱਠਵੀਂ ਅਤੇ ਪੰਜਵੀਂ ਜਮਾਤਾਂ ਦੇ ਸਲਾਨਾ ਨਤੀਜਿਆਂ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ 100 ਫੀਸਦੀ ਫਸਟ ਡਵੀਜਨਾਂ ਦਿੱਤੀਆਂ। ਪੰਜ  ਅਧਿਆਪਕਾਂ ਨੇ 50-50 ਹਜ਼ਾਰ ਰੁਪਏ ਦੀਆਂ ਐਫ ਡੀ ਜਿੱਤੀਆਂ ਜਿਨਾਂ ਨੇ ਪੜਾਉਣ ਦੇ ਵਿਲੱਖਣ ਤਰੀਕੇ ਅਪਣਾਏ ਤੇ ਉਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਵਿੱਦਿਆਰਥੀਆਂ ਨੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਮਿਸ਼ਨਰੀ ਕਾਲਜ ਦੀ ਧਾਰਮਿਕ ਪ੍ਰੀਖਿਆ ਚ ਪੰਜਾਬ ਭਰ ਵਿੱਚੋਂ ਪਹਿਲੇ ਤਿੰਨ ਸਥਾਨ  ਹਾਸਲ ਕੀਤੇ। 5 ਉਨਾਂ ਮਿਹਨਤੀ ਅਧਿਆਪਕਾ ਨੂੰ 20-20 ਹਜਾਰ ਰੁਪਏ ਦੀ ਐਫ ਡੀ ਦਿੱਤੀ ਜਿਨਾਂ ਨੇ ਪੜਾਉਣ ਵਿੱਚ ਬਿਹਤਰੀਨ ਤਰੀਕੇ ਅਪਣਾਏ।  ਏਵੇਂ ਹੀ ਪੰਜ ਨੇ 10-10 ਹਜਾਰ ਅਤੇ ਪੰਜ ਨੇ 5-5 ਹਜਾਰ ਦੀਆਂ ਐਫ ਡੀ ਇਨਾਮ ਵਿੱਚ ਪ੍ਰਾਪਤ ਕੀਤੀਆਂ।
ਮੈਡਮ ਰਮਨੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਇਥੋਂ ਦੇ ਵਿਦਿਆਰਥੀਆਂ ਦਾ ਅਨੁਸ਼ਾਸਨ, ਸਾਦਗੀ ਤੇ ਸਦਾਚਾਰ ਬਾਕਮਾਲ ਹੈ ਤੇ ਉਨਾਂ ਨੇ ਕਿਹਾ ਕਿ ਉਹ ਇਥੋਂ ਦੇ ਪੜ੍ਹਾਈ ਦੇ ਸਿਸਟਮ “ਇੱਕ ਤੋਂ ਪੜਨਾ ਤੇ ਦੂਸਰੇ ਨੂੰ ਪੜਾਉਣ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹੋਏ ਹਨ।

Advertisements

ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਇੱਕ ਸੰਸਥਾ ਦੀ ਕਾਮਯਾਬੀ ਇਹ ਨਹੀਂ ਕਿ ਉਸ ਨੇ  ਕਿੰਨੀਆਂ ਇਮਾਰਤਾਂ ਸਥਾਪਿਤ ਕੀਤੀਆਂ ਹਨ, ਉਹਨਾਂ ਕਿਹਾ ਕਿ ਸਕੂਲ-  ਕਾਲਜ ਕਦੇ ਵੀ ਵੱਡੀਆਂ ਵੱਡੀਆਂ ਇਮਾਰਤਾਂ ਪ੍ਰਯੋਗਸ਼ਾਲਾਵਾਂ ਜਾਂ ਖੇਡ ਮੈਦਾਨ ਨਹੀਂ ਹੁੰਦੇ ਬਲਕਿ ਸੋਝੀਵਾਨ ਵਿਦਿਆਰਥੀ, ਪ੍ਰਵੀਨ ਅਧਿਆਪਕ, ਚੁਕੰਨੇ ਮਾਪੇ ਤੇ ਕਲਿਆਣਕਾਰੀ ਰਾਜ ਹੀ ਅਸਲੀ ਸਕੂਲ ਕਾਲਜ ਹੁੰਦੇ ਹਨ ਇਸ ਕਰਕੇ ਇਹਨਾਂ ਦੀ ਹੌਸਲਾ ਅਫਜਾਈ ਅਤੇ ਉਤਸ਼ਾਹ ਚ ਵਾਧਾ ਕਰਦਿਆਂ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਹਰ ਸਾਲ ਆਪਣੇ ਮਿਲੇ 42 ਅਵਾਰਡਾਂ ਦੇ ਇਨਾਮਾਂ ਦੇ ਵਿਆਜ ਨੂੰ ਇਨਾਮ ਚ ਵੰਡਦਾ ਹੈ। ਜੋ ਇੱਕ ਵਾਰੀ ਫਿਰ ਤੋਂ ਵੱਧ ਤੋਂ ਵੱਧ ਕੰਮ ਕਰਨ ਲਈ ਅਤੇ ਹੌਸਲਾ ਅਫਜਾਈ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਦੱਸਿਆ ਕਿ ਇਵੇਂ ਦੇ ਇਨਾਮ ਵਿਦਿਆਰਥੀਆਂ ਵਿੱਚ  “ਮਨੀ ਮੈਨੇਜਮੈਂਟ” ਜਿਹੇ ਗੁਣ ਭਰਦਾ ਹੈ। ਇਸ ਮੌਕੇ ਇੱਕ ਇੱਕ ਲੱਖ ਰੁਪਏ ਦੀ ਐਫ ਡੀ ਪ੍ਰਾਪਤ ਕਰਨ ਵਾਲ਼ੇ ਅਧਿਆਪਕ ਮੈਡਮ ਗਗਨਦੀਪ ਕੌਰ, ਮੈਡਮ ਬਲਵਿੰਦਰ ਕੌਰ , ਮੈਡਮ ਕਿਰਨਦੀਪ ਕੌਰ ,ਹਰਵਿੰਦਰ ਸਿੰਘ ਹੈਡ ਮਾਸਟਰ ਅਤੇ ਮਾਸਟਰ ਸੁਖਜਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦੇ ਦੱਸਿਆ ਕਿ ਕਿਵੇਂ ਉਹਨਾਂ ਨੇ 1000 ਰੁਪਏ ਦੇ ਇਨਾਮ ਤੋਂ ਸ਼ੁਰੂ ਹੋ ਕੇ ਅੱਜ ਇਕ ਲੱਖ ਰੁਪਏ ਦੀ ਐਫ ਡੀ ਤੱਕ ਪਹੁੰਚੇ ਹਨ।ਇਸ ਮੌਕੇ ਸ੍ਰ. ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਅਫਸਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਨਾਲ ਸ਼੍ਰੀ ਵਿਜੇ ਨੰਦ ਜੀ,ਸਰਦਾਰ ਵਿਕਰਮ ਸਿੰਘ, ਸ਼੍ਰੀ ਵਿਕਾਸ ਜੀ, ਅਜੀਤ ਸਿੰਘ ਮੂੜ੍ਹ ਮੈਂਬਰ, ਸ੍ਰ.ਬਖਤਾਵਰ ਸਿੰਘ ਲਾਧੂਪੁਰ ਪ੍ਰਧਾਨ, ਨੰਬਰਦਾਰ ਬਲਜੀਤ ਸਿੰਘ, ਹੈਡਮਾਸਟਰ ਸ੍ਰ. ਕੁਲਵੰਤ ਸਿੰਘ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ। ਅਖੀਰ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਜੀ ਵਿਰਕ, ਸ੍ਰ.ਗਗਨਦੀਪ ਸਿੰਘ ਵਿਰਕ ਅਤੇ ਸਟੂਡੈਂਟ ਕਮੇਟੀ ਦੁਆਰਾ ਸਾਰੇ ਮਹਿਮਾਨਾਂ ਦਾ ਸਿਰੋਪਾਓ ਅਤੇ ਫੁਲਕਾਰੀ ਨਾਲ ਸਨਮਾਨ ਕੀਤਾ ਗਿਆ।

LEAVE A REPLY

Please enter your comment!
Please enter your name here