Saturday, October 17, 2026
Home Latest ਅਣਪਛਾਤੇ ਵਿਅਕਤੀਆਂ ਨੇ NRI ਨੂੰ ਕੀਤਾ ਅਗਵਾ, ਭਾਲ ਜਾਰੀ

ਅਣਪਛਾਤੇ ਵਿਅਕਤੀਆਂ ਨੇ NRI ਨੂੰ ਕੀਤਾ ਅਗਵਾ, ਭਾਲ ਜਾਰੀ

The Stellar News Logo

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਪਿੰਡ ਕੰਗ ਸਾਹਬੂ ਵਿੱਚ ਅਣਪਛਾਤੇ ਕਾਰ ਸਵਾਰਾਂ ਵੱਲੋਂ ਐਨਆਰਆਈ ਵਿਅਕਤੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਨਆਰਆਈ ਵਿਅਕਤੀ ਦੀ ਪਹਿਚਾਣ ਮਹਿੰਦਰ ਸਿੰਘ ਉਮਰ 75 ਸਾਲਾ  ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਬੀਤੀ ਸ਼ਾਮ ਆਪਣੇ ਘਰ ਕੰਗ ਸਾਹਬੂ ਵੱਲ ਨੂੰ ਜਾ ਰਿਹਾ ਸੀ ਤੇ ਜਦੋਂ ਉਹ ਜਲੰਧਰ ਨਕੋਦਰ ਹਾਈਵੇਅ ਤੇ ਪਿੰਡ ਕੰਗ ਸਾਹਬੂ ਨੇੜੇ ਪੁੱਜਿਆ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਮਹਿੰਦਰ ਨੂੰ ਅਗਵਾ ਕਰ ਲਿਆ ਤੇ ਉਹ ਉਸਨੂੰ ਲੈ ਕੇ ਫ਼ਰਾਰ ਹੋ ਗਏ।

Advertisements

ਜਾਣਕਾਰੀ ਮੁਤਾਬਕ ਮਹਿੰਦਰ ਦਾ ਪੂਰਾ ਪਰਿਵਾਰ ਇੰਗਲੈਂਡ ਵਿਚ ਰਹਿੰਦਾ ਹੈ ਤੇ ਉਸਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here