Monday, October 19, 2026
Home Latest 20 ਟੀਮਾਂ ਕਰ ਰਹੀਆਂ ਹਨ ਲਗਾਤਾਰ ਨਰਮੇ ਦਾ ਸਰਵੇਖਣ

20 ਟੀਮਾਂ ਕਰ ਰਹੀਆਂ ਹਨ ਲਗਾਤਾਰ ਨਰਮੇ ਦਾ ਸਰਵੇਖਣ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਸੰਦੀਪ ਰਿਣਵਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਨਰਮੇ ਦੀ ਫਸਲ ਦੇ ਸਰਵੇਖਣ ਲਈ 20 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਹਫ਼ਤੇ ਵਿਚ 2 ਦਿਨ ਸੋਮਵਾਰ ਅਤੇ ਵੀਰਵਾਰ ਨੂੰ ਨਰਮੇ ਦੇ ਖੇਤਾਂ ਦਾ ਦੌਰਾ ਕਰਕੇ ਸਰਵੇਖਣ ਕਰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਟੀਮਾਂ ਦੀ ਸਰਵੇ ਰਿਪੋਰਟ ਅਨੁਸਾਰ ਜ਼ਿਲ੍ਹੇ ਵਿਚ ਕਿਤੇ ਵੀ ਨਰਮੇ ਦੀ ਫਸਲ ਤੇ ਕਿਸੇ ਬਿਮਾਰੀ ਜਾਂ ਕੀਟ ਦਾ ਹਮਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮਿਲੀ ਬੱਗ, ਚਿੱਟੀ ਮੱਖੀ ਜਾਂ ਗੁਲਾਬੀ ਸੁੰਡੀ ਦੇ ਹਮਲੇ ਦੀ ਕਿਤੇ ਵੀ ਕੋਈ ਰਿਪੋਰਟ ਨਹੀਂ ਹੈ।

Advertisements

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਉਨ੍ਹਾਂ ਨੂੰ ਕਿਸੇ ਕੀੜੇ ਦੇ ਹਮਲੇ ਦੇ ਚਿੰਨ੍ਹ ਵਿਖਾਈ ਦੇਣ ਤਾਂ ਉਹ ਤੁਰੰਤ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ ਅਤੇ ਵਿਭਾਗ ਵੱਲੋਂ ਦੱਸੇ ਅਨੁਸਾਰ ਇਸਦਾ ਇਲਾਜ ਕਰਨ। ਉਨ੍ਹਾਂ ਨੇ ਕਿਹਾ ਕਿ ਕਿਤੇ ਉੱਕਾ ਦੁੱਕਾ ਜੇਕਰ ਕਿਸੇ ਬੂਟੇ ਤੇ ਮਿਲੀ ਬੱਗ ਦਿਖਾਈ ਦੇਵੇ ਤਾਂ ਅਜਿਹੇ ਬੂਟੇ ਪੁੱਟ ਕੇ ਡੁੰਘੇ ਦੁੱਬ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੀਆਂ ਟੀਮਾਂ ਲਗਾਤਾਰ ਖੇਤਾਂ ਦਾ ਸਰਵੇਖ਼ਣ ਕਰਦੀਆਂ ਰਹਿੰਦੀਆਂ ਹਨ।

LEAVE A REPLY

Please enter your comment!
Please enter your name here