Thursday, October 15, 2026
Home Hoshiarpur ਆਧਾਰ ਕਾਰਡ ਅਤੇ ਮੋਬਾਈਲ ਨੰਬਰ ਗੈਸ ਏਜੰਸੀ ਵਿੱਚ ਅਪਡੇਟ ਜਰੂਰ ਕਰਵਾਓ, ਨਹੀੰ...

ਆਧਾਰ ਕਾਰਡ ਅਤੇ ਮੋਬਾਈਲ ਨੰਬਰ ਗੈਸ ਏਜੰਸੀ ਵਿੱਚ ਅਪਡੇਟ ਜਰੂਰ ਕਰਵਾਓ, ਨਹੀੰ ਤਾਂ ਹੋਵੇਗੀ ਪਰੇਸ਼ਾਨੀ

ਗੜ੍ਹਸ਼ੰਕਰ (ਦ ਸਟੈਲਰ ਨਿਊਜ਼)। ਮਨਜੀਤ ਗੈਸ ਏਜੰਸੀ ਤੋਂ ਸੁਖਬੀਰ ਸਿੰਘ ਅਤੇ ਸੁਰਜੀਤ ਗੈਸ ਏਜੰਸੀ ਹੁਸ਼ਿਆਰਪੁਰ ਤੋਂ ਡੋਲੀ ਚੀਮਾ ਨੇ ਦੱਸਿਆ ਕਿ ਤਿੰਨੋ ਤੇਲ ਅਤੇ ਗੈਸ ਕੰਪਨੀਆਂ ਨਾਲ ਜੁੜੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਗੈਸ ਏਜੰਸੀ ਮਾਲਕਾਂ ਨੇ ਇੱਕ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਐਲ ਪੀ ਜੀ ਗੈਸ ਡਿਸਟਰੀਬਿਊਟਰ ਜਿਲ੍ਹਾ ਹੁਸ਼ਿਆਰਪੁਰ ਦੀ ਇਸ ਵਿਸ਼ੇਸ਼ ਇਕੱਤਰਤਾ ਦੌਰਾਨ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਗੈਸ ਏਜੰਸੀਆਂ ਤੋਂ ਸਿਲੰਡਰ ਪ੍ਰਾਪਤ ਕਰਨ ਲਈ ਹੁਣ ਕੰਪਨੀਆਂ ਵੱਲੋਂ ਜੋ ਨਵੀਂ ਨੀਤੀ ਲਾਗੂ ਕੀਤੀ ਗਈ ਹੈ ਉਸ ਅਨੁਸਾਰ ਸਿਲੰਡਰ ਬੁੱਕ ਕਰਨ ਮੌਕੇ ਇੱਕ ਓ ਟੀ ਪੀ ਜਨਰੇਟ ਹੋਵੇਗਾ ਅਤੇ ਇਹ ਓਪੀਟੀ ਪਾਸਵਰਡ ਖਪਤਕਾਰ ਨੂੰ ਡਿਲੀਵਰੀ ਲੈਣ ਮੌਕੇ ਦੱਸਣਾ ਪਵੇਗਾ ਤਦ ਹੀ ਗੈਸ ਸਲੰਡਰ ਦੀ ਪੰਚਿੰਗ ਹੋਵੇਗੀ, ਭਾਵ ਖਪਤਕਾਰ ਨੂੰ ਸਿਲੰਡਰ ਪ੍ਰਾਪਤ ਹੋ ਸਕੇਗਾ।

Advertisements

ਗੈਸ ਸਲੰਡਰ ਰੀਫਿਲ ਕਰਵਾਉਣ ਸਮੇਂ ਪਰੇਸ਼ਾਨੀ ਤੋਂ ਬਚਣ ਲਈ ਖਪਤਕਾਰ ਆਪਣੀ ਗੈਸ ਏਜੰਸੀ ਵਿੱਚ ਜਾ ਕੇ ਆਧਾਰ ਕਾਰਡ ਅਤੇ ਮੋਬਾਈਲ ਨੰਬਰ ਜਲਦ ਅਪਡੇਟ ਕਰਵਾ ਦੇਣ

ਉਹਨਾਂ ਦੱਸਿਆ ਕਿ ਡਿਲੀਵਰੀ ਅਥੈਂਟੀਕੇਸ਼ਨ ਕੋਡ (ਡੀ ਏ ਸੀ) ਨਾਮ ਦੀ ਇਸ ਨੀਤੀ ਨੂੰ ਕੰਪਨੀਆਂ ਬਹੁਤ ਤੇਜ਼ੀ ਨਾਲ ਪੂਰੇ ਦੇਸ਼ ਵਿਚ ਲਾਗੂ ਕਰ ਰਹੀ ਹੈ ਅਤੇ ਇਸ ਦੇ ਲਈ ਹਰ ਖਪਤਕਾਰ ਨੂੰ ਆਪਣਾ ਆਧਾਰ ਕਾਰਡ ਅਤੇ ਮੋਬਾਇਲ ਨੰਬਰ ਸੰਬੰਧਿਤ ਗੈਸ ਏਜੰਸੀ ਕੋਲ ਰਜਿਸਟਰਡ ਕਰਵਾਉਣਾ ਲਾਜ਼ਮੀ ਹੈ ਅਤੇ ਜੇਕਰ ਇਹ ਰਜਿਸਟਰਡ ਨਹੀਂ ਹੋਵੇਗਾ ਤਾਂ ਓਟੀਪੀ ਜਨਰੇਟ ਨਹੀਂ ਹੋਵੇਗੀ ਤੇ ਓਟੀਪੀ ਜਨਰੇਟ ਨਾ ਹੋਣ ਕਾਰਨ ਖਪਤਕਾਰ ਨੂੰ ਸਿਲੰਡਰ ਨਹੀਂ ਮਿਲੇਗਾ।ਇਸ ਲਈ ਹਰ ਖਪਤਕਾਰ ਨੂੰ ਆਪਣੀ ਗੈਸ ਏਜੰਸੀ ਵਿੱਚ ਜਾ ਕੇ ਆਪਣਾ ਆਧਾਰ ਕਾਰਡ ਅਤੇ ਆਪਣਾ ਮੋਬਾਈਲ ਨੰਬਰ ਅਪਡੇਟ ਕਰਵਾ ਦੇਣਾ ਚਾਹੀਦਾ ਹੈ ਤਾਂ ਕਿ ਸਲੰਡਰ ਰੀਫਿਲ ਕਰਵਾਉਣ ਸਮੇਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।ਉਹਨਾਂ ਨਾਲ ਹੀ ਸਮੂਹ ਖਪਤਕਾਰਾਂ ਨੂੰ ਬੇਨਤੀ ਕੀਤੀ ਕਿ ਜਦ ਡਿਲੀਵਰੀ ਦੇਣ ਆਇਆ ਸੇਜ਼ਮੈਨ ਬੁਕਿੰਗ ਮੌਕੇ ਜਨਰੇਟ ਹੋਏ ਓਟੀਪੀ ਕੋਡ ਦੀ ਮੰਗ ਕਰੇ ਤਾਂ ਉਸਨੂੰ ਸਹਿਯੋਗ ਕੀਤਾ ਜਾਵੇ।

ਐਲ ਪੀ ਜੀ ਗੈਸ ਡਿਸਟਰੀਬਿਊਟਰ ਜਿਲ੍ਹਾ ਹੁਸ਼ਿਆਰਪੁਰ ਦੀ ਇਸ ਵਿਸ਼ੇਸ਼ ਇਕੱਤਰਤਾ ਦੌਰਾਨ ਸੁਰਜੀਤ ਗੈਸ ਏਜੰਸੀ ਹੁਸ਼ਿਆਰਪੁਰ ਤੋਂ ਡੋਲੀ ਚੀਮਾ, ਜੀਵਨ ਗੈਸ ਏਜੰਸੀ ਚੱਬੇਵਾਲ ਤੋਂ ਸ਼ਰਮਾ ਮੈਡਮ, ਦਸੂਹਾ ਗੈਸ ਏਜੰਸੀ ਤੋਂ ਜਗਦੀਸ਼ ਸਿੰਘ ਸੋਹੀ, ਹੁਸ਼ਿਆਰਪੁਰ ਗੈਸ ਏਜੰਸੀ ਤੋਂ ਮੇਗਾ ਅੋਹਰੀ, ਪ੍ਰੇਮ ਸਾਗਰ ਗੈਸ ਏਜੰਸੀ ਹੁਸ਼ਿਆਰਪੁਰ ਤੋਂ ਨਵੀਨ, ਮਾਨ ਗੈਸ ਏਜੰਸੀ ਹੁਸ਼ਿਆਰਪੁਰ ਤੋਂ ਅਵਤਾਰ ਸਿੰਘ ਮਾਨ, ਜੇਜੋ ਗੈਸ ਏਜੰਸੀ ਤੋਂ ਸਤਨਾਮ ਸਿੰਘ, ਚਾਂਦਪੁਰੀ ਗੈਸ ਏਜੰਸੀ ਤੋਂ ਹਰਪ੍ਰੀਤ ਸਿੰਘ ਰਿੰਕੂ, ਪਟਿਆਲ ਗੈਸ ਏਜੰਸੀ ਤੋਂ ਮਿਸਟਰ ਪਟਿਆਲ, ਭੇਲਾ ਗੈਸ ਏਜੰਸੀ ਤੋਂ ਕੁਲਵੰਤ ਸਿੰਘ ਭੇਲਾ ਅਤੇ ਮਨਜੀਤ ਗੈਸ ਏਜੰਸੀ ਗੜਸ਼ੰਕਰ ਤੋਂ ਸੁਖਬੀਰ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here