
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪ੍ਰਾਈਵੇਟ ਅਧਾਰਿਆ ਵਲੋਂ ਆਏ ਦਿਨ ਲੋਨ ਦੇਣ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਨਾਲ ਧੋਖਾਧੜੀ ਅਤੇ ਧੱਕੇਸ਼ਾਹੀ ਦੀ ਖਬਰਾਂ ਆਮ ਸੁਣਨ ਅਤੇ ਦੇਖਣ ਨੂੰ ਮਿਲਦੀਆਂ ਹਨ। ਇਸੇ ਤਰਾਹ ਦਾ ਇੱਕ ਮਾਮਲਾ ਕਪੂਰਥਲਾ ਦੇ ਇਕ ਵਿਅਕਤੀ ਅਮਰਨਾਥ ਰਾਮ ਦਾ ਸਾਹਮਣੇ ਆਇਆ ਹੈ। ਜਿਸਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਲੰਧਰ ਵਿਖੇ ਲੋਨ ਦਫਤਰ ਚ ਉਸਨੂੰ 9 ਪਰਸੈਂਟ ਸਾਲਾਨਾ ਅਤੇ 10 ਸਾਲ ਦਾ ਲੋਨ ਕਹਿਕੇ ਦਸਤਖਤ ਕਰਵਾਏ ਸਨ। ਜਦੋ ਉਸਨੂੰ ਕਿਸੇ ਨੇ ਦੱਸਿਆ ਕਿ ਤੇਰਾ ਲੋਨ ਤੇ 15 ਸਾਲ ਅਤੇ 14 ਪਰਸੈਂਟ ਤੇ ਚਲ ਰਿਹਾ ਹੈ ਐਥੇ ਪੀੜਿਤ ਨੇ ਦੱਸਿਆ ਕਿ ਉਸਨੂੰ ਕਿਹਾ ਕੁਝ ਤੇ ਕੀਤਾ ਕੁਝ ਹੋਰ ਗਿਆ।

ਮੈਨੇਜਰ ਨੇ ਉਸਦੇ ਜਾਲੀ ਦਸਤਖਤ ਕਰਵਾਕੇ 15 ਸਾਲ ਵਾਲਾ ਲੋਨ ਕੀਤਾ ਹੈ। ਜਦਕਿ ਉਸਨੇ 9 ਪਰਸੈਂਟ ਸਾਲਾਨਾ ਅਤੇ 10 ਸਾਲ ਵਾਲੇ ਸੇਂਕਸ਼ਨ ਲੈਟਰ ਤੇ ਦਸਤਖਤ ਕੀਤੇ ਸਨ। ਇਸ ਤੋਂ ਅਲਾਵਾ ਜਿਸਨੇ ਮੈਨੇਜਰ ਨਾਲ ਮਿਲਵਾਇਆ ਸੀ। ਉਸ ਵਿਅਕਤੀ ਨੇ ਕਮਿਸ਼ਨ ਦੇ ਨਾਮ ਤੇ 60 ਹਜ਼ਾਰ ਰੁਪਏ ਵੀ ਉਸ ਕੋਲੋਂ ਲਏ ਸਨ। ਇਸ ਸੰਬੰਧੀ ਇਨਸਾਫ ਦੀ ਗੁਹਾਰ ਲਗਾਉਂਦੇ ਅਮਰਨਾਥ ਰਾਮ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਇਸ ਦੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ।












