
ਹਰਿਆਣਾ (ਦ ਸਟੈਲਰ ਨਿਊਜ਼)। ਮੰਗਲਵਾਰ ਤੜਕਸਾਰ ਕਰੀਬ 5:45 ਵਜੇ ਸੈਂਚੁਰੀ ਪਲਾਈਵੁਡ ਨਜਦੀਕ ਇਕ ਅਣਪਛਾਤੇ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਹਰਿਆਣਾ ਦੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਦਾਰਾਪੁਰ ਨੇ ਦੱਸਿਆ ਕਿ ਉਸ ਦੇ ਦੋਵੇ ਲੜਕੇ ਸੋਨਾਲੀਕਾ ਵਿਖੇ ਕੰਮ ਕਰਦੇ ਹਨ। ਉਹ ਜਦੋ ਸਵੇਰੇ ਆਪਣੇ ਮੋਟਸਾਈਕਲ ਨੰਬਰ ਪੀਬੀ 07 ਏਕੇ 6682 ਤੇ ਕੰੰਮ ਤੇ ਜਾ ਰਹੇ ਸਨ। ਜਦ ਉਹ ਸੈਂਚੁਰੀ ਪਲਾਈਵੁਡ ਫੈਕਟਰੀ ਨਜਦੀਕ ਪਹੁੰਚੇ ਤਾਂ ਉੇਸਦੇ ਅੱਗੇ ਜਾ ਰਹੇ ਟਰੈਕਟਰ ਚਾਲਕ ਨੇ ਇਕਦਮ ਬਰੇਕ ਲਗਾ ਦਿੱਤੀ।

ਜਿਸ ਨਾਲ ਮੇਰੇ ਪੁੱਤਰ ਦਾ ਮੋਟਰਸਾਈਕਲ ਟਰਾਲੀ ਹੇਠਾ ਵੜ ਗਿਆ ਤੇ ਪੁੱਤਰ ਅਮਰਜੀਤ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਇਲਾਜ ਦੌਰਾਨ ਉਸਦੀ ਮੋਤ ਹੋ ਗਈ। ਥਾਣਾ ਹਰਿਆਣਾ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।












