Tuesday, October 13, 2026
Home Latest ਕੋਰੀਅਰ ਗੱਡੀ ਨੂੰ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ੍ਹ ਕੇ ਹੋਇਆ ਸੁਆਹ,...

ਕੋਰੀਅਰ ਗੱਡੀ ਨੂੰ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ੍ਹ ਕੇ ਹੋਇਆ ਸੁਆਹ, ਬਾਲ-ਬਾਲ ਬਚਿਆ ਚਾਲਕ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਬਸਤੀ ਜੋਧੇਵਾਲ ਨੇੜੇ ਇੱਕ ਕੋਰੀਅਰ ਗੱਡੀ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਗੱਡੀ ਦੇ ਚਾਲਕ ਗੁਰਜੀਤ ਨੇ ਦੱਸਿਆ ਕਿ ਉਹ ਕੋਰੀਅਰ ਗੱਡੀ ਚਲਾ ਕੇ ਲਾਡੋਵਾਲ ਤੋਂ ਆ ਰਿਹਾ ਸੀ ਤੇ ਜਦੋਂ ਉਹ ਬਸਤੀ ਜੋਧੇਵਾਲ ਨੇੜੇ ਪਹੁੰਚਿਆ ਤਾਂ ਕਾਰ ਦੇ ਇੰਜਣ ਵਿੱਚੋਂ ਅਚਾਨਕ ਅੱਗ ਨਿਕਲਣ ਲੱਗੀ।

Advertisements

ਅੱਗ ਨੂੰ ਦੇਖ ਕੇ ਉਸਨੇ ਤੁਰੰਤ ਗੱਡੀ ਸੜਕ ਕਿਨਾਰੇ ਖੜ੍ਹੀ ਕਰ ਦਿੱਤੀ ਤੇ ਪਾਣੀ ਲੈਣ ਲਈ ਚਲਾ ਗਿਆ ਪਰ ਇਸ ਦੌਰਾਨ ਅੱਗ ਦੀਆਂ ਲਪਟਾਂ ਨੇ ਪੂਰੀ ਗੱਡੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਰਾਹਗੀਰਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਉਦੋਂ ਤੱਕ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਦੌਰਾਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ।  

LEAVE A REPLY

Please enter your comment!
Please enter your name here