Monday, October 26, 2026
Home Chandigarh PM Modi ਦੀ ਫੇਰੀ ਤੋਂ ਪਹਿਲਾਂ ਕਲੱਬ ਦੇ ਬਾਹਰ ਧਮਾਕਾ, ਘਟਨਾ CCTV...

PM Modi ਦੀ ਫੇਰੀ ਤੋਂ ਪਹਿਲਾਂ ਕਲੱਬ ਦੇ ਬਾਹਰ ਧਮਾਕਾ, ਘਟਨਾ CCTV ਵਿੱਚ ਕੈਦ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਦਸੰਬਰ ਨੂੰ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਸੇਵਿਲ ਬਾਰ ਐਂਡ ਲੌਂਜ ਤੇ ਡੀਓਰਾ ਕਲੱਬ ਦੇ ਬਾਹਰ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦਾ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸਾਹਮਣੇ ਆਇਆ ਹੈ ਕਿ ਸਵੇਰੇ ਕਰੀਬ 3.15 ਤੇ ਇੱਕ ਨੌਜਵਾਨ ਨੇ ਕਲੱਬ ਵੱਲ ਬੰਬ ਸੁੱਟਿਆ ਸੀ ਤੇ ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ।

Advertisements

ਜਦੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਤੇ ਨੌਜਵਾਨ ਉਥੋਂ ਭੱਜ ਗਿਆ। ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਨੇ ਮੌਕੇ ਪਹੁੰਚ ਕੇ ਦੇਖਿਆ ਕਿ ਕਲੱਬ ਦਾ ਸ਼ੀਸ਼ਾਂ ਟੁੱਟਾ ਹੋਇਆ ਸੀ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here