Sunday, October 4, 2026
Home Latest ਸਿਹਤ ਵਿਭਾਗ ਵੱਲੋਂ ਰਿਪੋਰਟਿੰਗ ਦੀ ਸਮੀਖਿਆ ਲਈ ਆਈਏਮਏ ਨਾਲ ਕੀਤੀ ਮੀਟਿੰਗ

ਸਿਹਤ ਵਿਭਾਗ ਵੱਲੋਂ ਰਿਪੋਰਟਿੰਗ ਦੀ ਸਮੀਖਿਆ ਲਈ ਆਈਏਮਏ ਨਾਲ ਕੀਤੀ ਮੀਟਿੰਗ

ਅਬੋਹਰ (ਦ ਸਟੈਲਰ ਨਿਊਜ਼)। ਅਬੋਹਰ ਡਾਕਟਰਾਂ ਦੀ ਸੰਸਥਾ ਆਈ ਏਮ ਏ ਨਾਲ ਸਿਹਤ ਵਿਭਾਗ ਵਲੋ ਅਬੋਹਰ ਸਿਵਲ ਹਸਪਤਾਲ  ਵਿਖੇ ਹੋਈ ਜਿਸ ਵਿਚ ਫਾਜ਼ਿਲਕਾ ਸਿਵਲ ਸਰਜਨ ਦਫਤਰ ਤੋਂ ਡੀ.ਐਫ.ਪੀ.ਓ  ਡਾਕਟਰ ਕਵਿਤਾ ਸਿੰਘ ਅਤੇ ਡਾਕਟਰ ਏਰਿਕ ਨੇ ਭਾਗ ਲਿਆ। ਇਸ ਦੋਰਾਨ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਐਚ.ਆਈ.ਐਮ. ਐਸ. ਸਾਫਟਵੇਅਰ  ਦਾ ਡਾਟਾ ਪ੍ਰਾਈਵੇਟ ਹਸਪਤਾਲਾਂ ਵਲੋਂ ਵਿਭਾਗ ਨੂੰ ਦਿੱਤਾ ਜਾਂਦਾ ਹੈ।

Advertisements

ਜਿਸ ਵਿਚ ਗਰਭਵਤੀ ਮਹਿਲਾਵਾਂ ਅਤੇ ਬਾਕੀ  ਸੇਵਾਵਾਂ ਦਾ ਡਾਟਾ ਹੁੰਦਾ ਹੈ ਜਿਸ ਨਾਲ ਸਰਕਾਰ ਨੂੰ ਡਾਟਾ ਮਿਲਣ ਨਾਲ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਬਣਾਉਣਾ ਵਿਚ ਮਦਦ ਮਿਲਦੀ ਹੈ। ਇਸ ਦੌਰਾਨ ਐੱਸਐਮਓ ਡਾਕਟਰ ਨੀਰਜਾ ਗੁਪਤਾ ਅਤੇ ਆਈ ਏਮ ਏ ਵਲੋਂ ਡਾਕਟਰ ਯੁਧਿਸ਼ਟਰ ਚੌਧਰੀ ਅਤੇ ਡੀ.ਪੀ. ਗੋਦਾਰਾ ਨਾਲ ਸੀ।

LEAVE A REPLY

Please enter your comment!
Please enter your name here