Saturday, October 17, 2026
Home Crime ਰਿਸ਼ਵਤ ਮਾਮਲੇ ‘ਚ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੋਸ਼ੀ ਕਰਾਰ

ਰਿਸ਼ਵਤ ਮਾਮਲੇ ‘ਚ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੋਸ਼ੀ ਕਰਾਰ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੂੰ ਵਿਭਾਗੀ ਜਾਂਚ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਹਨਾਂ ਨੂੰ ਇੰਸਪੈਕਟਰ ਤੋਂ ਸਬ-ਇੰਸਪੈਕਟਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਹੁਕਮਾਂ ਤੇ ਐਸਐਸਪੀ ਟਰੈਫਿਕ ਅਤੇ ਸੁਰੱਖਿਆ ਸੁਮੇਰ ਪ੍ਰਤਾਪ ਸਿੰਘ ਦੇ ਦਸਤਖ਼ਤ ਹਨ। ਦੱਸ ਦਈਏ ਕਿ ਸਾਲ 2023 ਵਿੱਚ ਸੀਬੀਆਈ ਚੰਡੀਗੜ੍ਹ ਦੀ ਟੀਮ ਨੇ ਦੀਪਕ ਉਰਫ ਦੀਪੂ ਦੀ ਸ਼ਿਕਾਇਤ ‘ਤੇ ਜਾਲ ਵਿਛਾ ਕੇ ਦੋ ਵਿਅਕਤੀਆਂ ਨੂੰ ਫੜਿਆ ਸੀ।

Advertisements

ਉਸ ਸਮੇਂ ਸੇਖੋਂ ਸੈਕਟਰ-26 ਸਥਿਤ ਅਪਰੇਸ਼ਨ ਸੈੱਲ ਦੇ ਇੰਚਾਰਜ ਵਜੋਂ ਮੌਜੂਦ ਸਨ। ਸੀਬੀਆਈ ਐਫਆਈਆਰ ਮੁਤਾਬਕ ਦੀਪੂ ਨੇ ਸ਼ਿਕਾਇਤ ਕੀਤੀ ਸੀ ਕਿ ਕਾਂਸਟੇਬਲ ਪਵਨ ਉਸ ਨੂੰ ਕਿਸੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 7 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਦੀਪੂ ਨੇ ਸ਼ਿਕਾਇਤ ਵਿੱਚ ਇਹ ਵੀ ਕਿਹਾ ਸੀ ਕਿ ਕਾਂਸਟੇਬਲ ਉਸ ਨੂੰ ਇੰਸਪੈਕਟਰ ਸੇਖੋਂ ਕੋਲ ਲੈ ਗਿਆ ਸੀ। ਦੀਪਕ ਦੀ ਸ਼ਿਕਾਇਤ ‘ਤੇ ਸੀਬੀਆਈ ਨੇ ਮਨੀਸ਼ ਦੂਬੇ ਅਤੇ ਕਬਾੜੀ ਨੂੰ ਲੱਖਾਂ ਰੁਪਏ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ। ਆਰੋਪ ਹੈ ਕਿ ਇਸ ਮਾਮਲੇ ‘ਚ ਉਹ ਦੋਵੇਂ ਵਿਚੋਲੇ ਸਨ। ਜਦਕਿ ਕਾਂਸਟੇਬਲ ਪਵਨ ਮੌਕੇ ਤੋਂ ਫਰਾਰ ਹੋ ਗਿਆ ਸੀ। ਸੀਬੀਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਕਾਂਸਟੇਬਲ ਪਵਨ ਦੇ ਇੰਸਪੈਕਟਰ ਸੇਖੋਂ ਨਾਲ ਪੁਰਾਣੇ ਸਬੰਧ ਸਨ। 

LEAVE A REPLY

Please enter your comment!
Please enter your name here