Sunday, October 18, 2026
Home Hoshiarpur ਜੈਮਸ ਕੈਂਬਰਿਜ਼ ਸਕੂਲ ਨੂੰ ਐਜੂਕੇਸ਼ਨ ਮਨਿਸਟਰ ਹਰਜੋਤ ਬੈਂਸ ਤੋਂ ਮਿਲਿਆ ‘ਐਕਸੀਲੈਂਸ ਇਨ...

ਜੈਮਸ ਕੈਂਬਰਿਜ਼ ਸਕੂਲ ਨੂੰ ਐਜੂਕੇਸ਼ਨ ਮਨਿਸਟਰ ਹਰਜੋਤ ਬੈਂਸ ਤੋਂ ਮਿਲਿਆ ‘ਐਕਸੀਲੈਂਸ ਇਨ ਅਕੈਡਮਿਕਸ’ ਅਵਾਰਡ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਾਸਲ ਐਜੂਕੇਸ਼ਨ ਦੇ ਦੁਆਰਾ ਸੰਚਾਲਿਤ ਸਥਾਨਕ ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਆਪਣੀਆਂ ਉੱਪਲੱਬਧੀਆਂ ਅਤੇ ਵਧੀਆ ਪ੍ਰਦਰਸ਼ਨ ਦੇ ਕਾਰਨ ਦਿਨ ਪ੍ਰਤੀਦਿਨ ਤਰੱਕੀ ਕਰਦੇ ਹੋਏ ਨਵੀਆਂ ਉਚਾਈਆਂ ਨੂੰ ਛੂੰਹ ਰਿਹਾ ਹੈ। ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਨੂੰ ਚੰਡੀਗੜ੍ਹ ਦੇ ਵਿੱਚ ਖਤਮ ਹੋਏ ਇੱਕ ਸ਼ਾਨਦਾਰ ਸਮਾਰੋਹ ‘ਐਜੂਕੇਸ਼ਨ ਕੰਨਕਲੇਵ’ ਦੇ ਵਿੱਚ ਪੰਜਾਬ ਦੇ ਐਜੂਕੇਸ਼ਨ ਮਨਿਸਟਰ ਹਰਜੋਤ ਸਿੰਘ ਬੈਂਸ ਦੇ ਹੱਥੋਂ ਸਨਮਾਨਿਤ ਕੀਤਾ ਗਿਆ, ਮੌਕਾ ਸੀ ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਲਈ ‘ਐਕਸੀਲੈਂਸ ਇਨ ਅਕੈਡਮਿਕਸ’ ਅਵਾਰਡ ਪ੍ਰਾਪਤ ਕਰਨ ਦਾ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਪਿਛਲੇ ਸਾਲ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਨੂੰ ਦੇਸ਼ ਦੇ ਸਰਵਉੱਚ ਲੀਡਰ ਅਤੇ ਵਾਸਲ ਐਜੂਕੇਸ਼ਨ ਨੂੰ ਦੇਸ਼ ਦੇ ਸਰਵਉੱਚ ਬ੍ਰਾਂਡ ਦੇ ਸ਼ੀਰਸ਼ਕ ਨਾਲ਼ ਨਵਾਜਿਆ ਗਿਆ ਹੈ।

Advertisements

ਜੈਮਸ ਕੈਬਰਿਜ਼ ਇੰਟਰਨੈਸ਼ਨਲ ਸਕੂਲ ਨੂੰ ਬੇਹਤਰੀਨ ਸਿੱਖਿਆ ਅਤੇ ਨਤੀਜਿਆਂ ਦੇ ਲਈ ਜਾਣਿਆ ਜਾਂਦਾ ਹੈ ਅਤੇ ਇਸ ਲਈ ਹੀ ਇਸ ਨੂੰ ਇਸ ਅਵਾਰਡ ਨਾਲ ਨਵਾਜਿਆ ਗਿਆ ਹੈ। ਸ਼ੈਸ਼ਨ 2023-24 ਦੇ ਬਾਰਵੀਂ ਜਮਾਤ ਦੇ ਆਏ ਨਤੀਜਿਆਂ ਦੇ ਵਿੱਚ ਸਕੂਲ ਦੀ ਵਿਦਿਆਰਥਣ ਜਪਲੀਨ ਕੌਰ ਨੇ 98% ਅੰਕ ਲੈ ਕੇ ਪੂਰੇ ਹੁਸ਼ਿਆਰਪੁਰ ਜਿਲ੍ਹੇ ਦੇ ਵਿੱਚ ਟਾਪ ਕੀਤਾ। ਸੰਜੀਵ ਵਾਸਲ ਨੇ ਕਿਹਾ ਕਿ ਇਸ ਉੱਪਲੱਬਧੀ ਦਾ ਸਿਹਰਾ ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਨੂੰ ਜਾਂਦਾ ਹੈ।ਧਿਆਨ ਦੇਣ ਯੋਗ ਹੈ ਕਿ ਇਸ ਤਰ੍ਹਾਂ ਦੇ ਆਯੋਜਨਾਂ ਵਿੱਚ ਹਰੇਕ ਸਾਲ ਸਿੱਖਿਆ ਨਾਲ਼ ਜੁੜੇ ਵਿਭਿੰਨ ਖੇਤਰਾਂ ਵਿੱਚ ਸਕੂਲਾਂ ਨੂੰ ਸਖਤ ਮਾਪਦੰਡਾਂ ਉੱਤੇ ਪਰਖਦੇ ਹੋਏ ਮਾਨਤਾ ਅਤੇ ਅਵਾਰਡ ਦਿੰਦੀ ਹੈ। ਇਸ ਮੌਕੇ ਉੱਤੇ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ,ਚੇਅਰਮੈਨ ਸੰਜੀਵ ਵਾਸਲ, ਵਾਈਸ ਪ੍ਰੈਜੀਡੈਂਟ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਅਤੇ ਡਾਇਰੈਕਟਰ ਅਦਿੱਤੀ ਵਾਸਲ ਨੇ ਸ਼ੁੱਭਕਾਮਨਾਵਾਂ ਦਿੱਤੀਆ ਅਤੇ ਕਿਹਾ ਕਿ ਅੱਗੇ ਵੀ ਵਿਦਿਆਰਥੀਆਂ ਦੇ ਉੱਜਵੱਲ ਭਵਿੱਖ ਦੇ ਲਈ ਸਿੱਖਿਅਕ ਅਤੇ ਗੈਰ ਸਿੱਖਿਅਕ ਖੇਤਰ ਨਾਲ਼ ਜੁੜੇ ਸਮੂਹ ਵਿਕਾਸ ਦੇ ਲਈ ਸਕੂਲ ਕਈ ਨਵੀਆਂ ਯੋਜਨਾਵਾਂ ਉੱਤੇ ਕੰੰਮ ਕਰ ਰਿਹਾ ਹੈ।

ਗੁਣਵੱਤਾ ਸਿੱਖਿਆ ਦੀ ਹਰ ਸੁਵਿਧਾ ਦੇ ਨਾਲ-ਨਾਲ ਇੰਟਰਨੈਸ਼ਨਲ ਖੇਡਾਂ ਦੇ ਪਲੇਟਫਾਰਮ ਵੀ ਸਕੂਲ ਵਿੱਚ ਮੌਜੂਦ ਹੈ ਜਿਸ ਵਿੱਚ ਵਰਲਡ ਕਲਾਸ ਬੈਡਮਿੰਟਨ ਕੋਰਟ,ਬਾਸਕਟਬਾਲ ਕੋਰਟ,ਫੁੱਟਬਾਲ ਗਰਾਊਂਡ ਅਤੇ ਸਵਿਮਿੰਗ ਪੂਲ ਵਰਨਣ ਯੋਗ ਹੈ।ਸਕੂਲ ਵਿੱਚ 800 ਸੀਟਾਂ ਵਾਲਾ ਵਰਲਡ ਕਲਾਸ ਓਡੀਟੋਰੀਅਮ ਵਿਦਿਆਰਥੀਆਂ ਦੇ ਆਤਮ–ਵਿਸ਼ਵਾਸ ਅਤੇ ਸਟੇਜ/ਬੋਲਣ ਦੀ ਕਲਾ ਨੂੰ ਨਿਖਾਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਥੇ ਸਕੂਲ ਦੀ ਟਰਾਂਸਪੋਰਟ ਵਿਵਸਥਾ ਦਾ ਵਰਨਣ ਕਰੀਏ ਤਾਂ ਉਹ ਵੀ ਬੇਹਤਰੀਨ ਹੈ।

LEAVE A REPLY

Please enter your comment!
Please enter your name here