Thursday, October 15, 2026
Home Latest ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ, ਚਾਹਵਾਨ ਨੌਜਵਾਨ ਕਰਵਾ ਸਕਦੇ ਰਜਿਸਟ੍ਰੇਸ਼ਨ

ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ, ਚਾਹਵਾਨ ਨੌਜਵਾਨ ਕਰਵਾ ਸਕਦੇ ਰਜਿਸਟ੍ਰੇਸ਼ਨ

The Stellar News Logo

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਭਾਰਤੀ ਫੌਜ ਵਿੱਚ ਸਾਲ 2025-26 ਲਈ ਅਗਨੀਵੀਰ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਚਾਹਵਾਨ ਨੌਜਵਾਨ ਇਸ ਭਰਤੀ ਵਾਸਤੇ ਆਪਣੀ ਰਜਿਸਟ੍ਰੇਸ਼ਨ ਫਰਵਰੀ 2025 ਦੇ ਪਹਿਲੇ ਹਫਤੇ ਤੋਂ ਲੈ ਕੇ ਮਾਰਚ, 2025 ਦੇ ਪਹਿਲੇ ਹਫਤੇ ਤੱਕ ਆਨਲਾਈਨ ਵੈੱਬਸਾਈਟ . www.joinindianarmy.nic.in ਰਾਹੀਂ ਕਰਵਾ ਸਕਦੇ ਹਨ।

Advertisements

ਇਹ ਜਾਣਕਾਰੀ ਭਾਰਤੀ ਫੌਜ ਦੇ ਭਰਤੀ ਦਫ਼ਤਰ ਦੇ ਬੁਲਾਰੇ ਨੇ ਦਿੰਦਿਆਂ ਦੱਸਿਆ ਕਿ ਰਜਿਸਟਰਡ ਹੋਏ ਨੌਜਵਾਨਾਂ ਦਾ ਪਹਿਲਾ ਕਾਮਨ ਐਂਟਰੈਂਸ ਟੈਸਟ ਹੋਵੇਗਾ, ਉਸ ਤੋਂ ਉਪਰੰਤ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਸਰੀਰਕ ਰੈਲੀ ਵਿੱਚ ਬੁਲਾਇਆ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਦਲਾਲਾਂ, ਵਿਚੋਲਿਆ ਤੋਂ ਬਚਣ ਲਈ ਸਿੱਧਾ ਹੀ  www.joinindianarmy.nic.in ਪੋਟਰਲ ਤੇ ਅਪਲਾਈ ਕਰਨ ਲਈ ਕਿਹਾ।

LEAVE A REPLY

Please enter your comment!
Please enter your name here