
ਫਗਵਾੜਾ (ਦ ਸਟੈਲਰ ਨਿਊਜ਼)। ਫਗਵਾੜਾ-ਮੁਕੰਦਪੁਰ ਰੋਡ ਤੇ ਪੈਂਦੇ ਪਿੰਡ ਕੋਟਲੀ-ਖਾਖੀਆਂ ਵਿਚ ਸਕੂਟਰ ਸਵਾਰ 7 ਸਾਲਾ ਬੱਚੀ ਦੇ ਪਤੰਗ ਦੀ ਡੋਰ ਦੇ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 7 ਸਾਲਾਂ ਹਰਲੀਨ ਆਪਣੇ ਦਾਦੇ ਨਾਲ ਸਕੂਟਰ ਤੇ ਜਾ ਰਹੀ ਸੀ ਅਤੇ ਇਸ ਦੌਰਾਨ ਉਹ ਸੀਟ ਦੇ ਅੱਗੇ ਖੜ੍ਹੀ ਸੀ। ਜਦੋਂ ਉਹ ਅਚਾਨਕ ਰੋਣ ਲੱਗੀ ਤਾਂ ਉਸਦੇ ਦਾਦੇ ਨੇ ਦੇਖਿਆ ਕਿ ਡੋਰ ਕਾਰਨ ਉਸਦੇ ਗਲੇ ਤੇ ਕੱਟ ਲੱਗ ਗਿਆ ਹੈ। ਹਾਦਸੇ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸਦੀ ਦੀ ਮੌਤ ਹੋ ਗਈ।













