
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਆਏ ਦਿਨ ਐਕਸੀਡੈਂਟ ਨਾਲ ਸੈਂਕੜੇ ਲੋਕਾਂ ਦੀ ਜਾਨ ਜਾਂਦੀ ਹੈ ਪਰ ਫਿਰ ਵੀ ਲੋਕ ਉਸ ਤੋਂ ਸਬਕ ਨਾਂ ਲੈ ਕੇ ਰੋਡ ਤੇ ਗੱਡੀਆਂ ਤੇਜ਼ ਰਫਤਾਰ ਵਿੱਚ ਚਲਾਉਂਦੇ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਜਿਲ੍ਹੇ ਦੇ ਗੜਸ਼ੰਕਰ ਤੋਂ ਸਾਹਮਣੇ ਆਇਆ ਜਿੱਥੇ ਕਿ ਚੰਡੀਗੜ੍ਹ ਰੋਡ ਤੇ ਜਾਂਦੇ ਇੱਕ ਕਾਲਜ ਦੀ ਬੱਸ ਅਤੇ ਲੱਕੜ ਨਾਲ ਭੜੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਕਾਰਨ ਰੋਡ ਤੇ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।

ਜਾਣਕਾਰੀ ਦਿੰਦੇ ਹੋਏ ਥਾਣਾ ਗੜਸ਼ੰਕਰ ਦੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਕੀ ਚੰਡੀਗੜ੍ਹ ਰੋਡ ਤੇ ਇੱਕ ਐਕਸੀਡੈਂਟ ਹੋਇਆ ਹੈ ਤਾਂ ਤੁਰੰਤ ਪੁਲਿਸ ਪਾਰਟੀ ਦੇ ਨਾਲ ਉਹਨਾਂ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਕਾਲਜ ਦੀ ਬੱਸ ਅਤੇ ਟਰੱਕ ਦਾ ਐਕਸੀਡੈਂਟ ਹੋਇਆ ਹੈ। ਜਿਸ ਵਿੱਚ ਇੱਕ ਰਾਸਤੇ ਵਿੱਚ ਜਾਂਦੇ ਮੋਟਰਸਾਈਕਲ ਸਵਾਰ ਅਤੇ ਬੱਸ ਚਾਲਕ ਦੀ ਮੌਤ ਹੋ ਗਈ ਹੈ। ਜਿਸ ਵਿੱਚ ਮੋਟਰਸਾਈਕਲ ਦੇ ਚਾਲਕ ਦੀ ਮ੍ਰਿਤਕ ਦੇਹ ਨੂੰ ਟਰੱਕ ਥੱਲੇਓ ਕੱਢ ਲਿਆ ਗਿਆ ਹੈ ਅਤੇ ਜਿੰਨੇ ਵੀ ਕਾਲਜ ਦੇ ਬੱਚੇ ਜ਼ਖਮੀ ਸਨ। ਉਹਨਾਂ ਨੂੰ ਸਿਵਲ ਹਸਪਤਾਲ ਗੜਸ਼ੰਕਰ ਇਲਾਜ ਲਈ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਜੋ ਵੀ ਇਸ ਵਿੱਚ ਆਰੋਪੀ ਪਾਇਆ ਜਾਵੇਗਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।












