
ਕਪੂਰਥਲਾ (ਦ ਸਟੈਲਰ ਨਿਊਜ਼)।, ਰਿਪੋਰਟ-ਗੌਰਵ ਮੜੀਆ। ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ, ਆਈ.ਏ.ਐੱਸ, ਕਪੂਰਥਲਾ ਜੀ ਦੇ ਹੁਕਮਾਂ ਮੁਤਾਬਿਕ ਮਿਤੀ 13-02-2025 ਨੂੰ ਨਿਗਮ ਸਕੱਤਰ, ਸੁਸ਼ਾਂਤ ਭਾਟੀਆ ਵਲੋਂ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੀਆਂ ਰੈਂਟ/ਲੀਜ ਤੇ ਦਿੱਤੀਆ ਪ੍ਰਾਪਰਟੀਆ ਦੇ ਪੰਜ(5) ਕਿਰਾਏਦਾਰਾਂ ਨੂੰ ਲੰਬੇ ਸਮੇਂ ਤੋਂ ਬਣਦਾ ਕਿਰਾਇਆ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿੱਚ ਨੋਟਿਸ ਜਾਰੀ ਕੀਤੇ ਗਏ ਜਿਸ ਵਿੱਚ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣਾ ਬਣਦਾ ਕਿਰਾਇਆ 7 ਦਿਨ ਦੇ ਅੰਦਰ-ਅੰਦਰ ਦਫਤਰ ਨਗਰ ਨਿਗਮ ਕਪੂਰਥਲਾ ਵਿਖੇ ਜਮ੍ਹਾਂ ਕਰਵਾਉਣ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਗਰ ਨਿਗਮ ਵਲੋ PMC ਐਕਟ 1976 ਅਧੀਨ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਨਗਰ ਨਿਗਮ ਆਪਣੀ ਪ੍ਰਾਪਰਟੀ ਦਾ ਕਬਜ਼ਾ ਆਪਣੇ ਅਧੀਨ ਲੈ ਲਵੇਗਾ।

ਇਸਦੇ ਨਾਲ ਨਗਰ ਨਿਗਮ ਕਮਿਸ਼ਨਰ ਕਪੂਰਥਲਾ ਵਲੋ ਬਾਕੀ ਕਿਰਾਏਦਾਰਾਂ ਨੂੰ ਅਪੀਲ ਕੀਤੀ ਗਈ ਕਿ ਜਿਹਨਾਂ ਨੇ ਨਗਰ ਨਿਗਮ ਦੀਆਂ ਪ੍ਰਾਪਰਟੀਆ ਰੈਟ/ਲੀਜ਼ ਤੇ ਲਈਆ ਹੋਈਆ ਨੇ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬਣਦਾ ਕਿਰਾਇਆ ਸਮੇਂ ਸਿਰ ਜਮ੍ਹਾ ਕਰਵਾਉਣ ਜੇਕਰ ਨਿਗਮ ਵਲੋ ਰੈਂਟ/ਲੀਜ਼ ਤੇ ਦਿੱਤੀਆ ਪ੍ਰਾਪਰਟੀਆ ਦਾ ਕਿਰਾਇਆ ਕਿਰਾਏਦਾਰਾ ਵਲੋ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਤਾਂ ਨਿਗਮ ਵਲੋ ਰੈਟ/ਲੀਜ਼ ਤੇ ਦਿੱਤੀ ਪ੍ਰਾਪਰਟੀ ਦਾ ਕਬਜ਼ਾ ਲੈ ਲਿਆ ਜਾਵੇਗਾ ਅਤੇ ਪੰਜਾਬ ਮਿਊਸਪਲ ਕਾਰਪੋਰੇਸ਼ਨ ਐਕਟ 1976 ਅਧੀਨ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।












