Wednesday, October 21, 2026
Home Latest ਕਰਜ਼ੇ ਤੋਂ ਪਰੇਸ਼ਾਨ 2 ਨੌਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਕਰਜ਼ੇ ਤੋਂ ਪਰੇਸ਼ਾਨ 2 ਨੌਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਸੰਗਰੂਰ (ਦ ਸਟੈਲਰ ਨਿਊਜ਼)। ਸੰਗਰੂਰ ਦੇ ਪਿੰਡ ਸ਼ਾਹਪੁਰ ਕਲਾਂ ਵਿੱਚ ਦੋ ਨੌਜਵਾਨ ਕਿਸਾਨਾਂ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਨੌਜਵਾਨ ਕਰਜ਼ੇ ਕਾਰਨ ਕਾਫੀ ਪਰੇਸ਼ਾਨ ਸਨ। ਮ੍ਰਿਤਕ ਦੇ ਚਾਚਾ ਜੀਤ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਉਰਫ਼ ਜੁਪੀ ਪੁੱਤਰ ਧਨੰਤਰ ਸਿੰਘ ਛੋਟਾ ਕਿਸਾਨ ਸੀ। ਉਸ ਦੇ ਸਿਰ ਸਰਕਾਰੀ ਅਤੇ ਗੈਰ-ਸਰਕਾਰੀ ਲੱਖਾਂ ਰੁਪਏ ਦਾ ਕਰਜ਼ਾ ਸੀ, ਜਿਸ ਨੂੰ ਉਹ ਮੋੜਨ ਤੋਂ ਅਸਮਰੱਥ ਸੀ। ਇਸ ਕਾਰਨ ਉਹ ਲਗਾਤਾਰ ਪਰੇਸ਼ਾਨ ਰਹਿੰਦਾ ਸੀ।

Advertisements

ਜਦਕਿ ਦੂਜੇ ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਆਪਣੇ ਪਿੱਛੇ ਇੱਕ ਛੋਟੀ ਬੇਟੀ ਛੱਡ ਗਿਆ ਹੈ। ਮੌਕੇ ਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਮ੍ਰਿਤਕ ਨੌਜਵਾਨਾਂ ਦੇ ਪੀੜਤ ਪਰਿਵਾਰ ਦਾ ਕਰਜ਼ਾ ਮੁਆਫ਼ੀ ਅਤੇ ਪਰਿਵਾਰਾਂ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here