
ਪਠਾਨਕੋਟ (ਦ ਸਟੈਲਰ ਨਿਊਜ਼)। ਐਨ.ਆਈ.ਸੀ. ਦੇ ਪੰਜਾਬ ਸਟੈਟ ਯੂਨਿਟ ਚੰਗੀਗੜ੍ਹ ਵੱਲੋਂ ਨੇਸਨਲ ਇਨਫਰਮੈਟਿਕਸ ਸੈਂਟਰ ਪਠਾਨਕੋਟ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੋਰਾਨ ਵਿੱਚ ਵਿਵੇਕ ਵਰਮਾ ਸਟੇਟ ਇਨਫਰਮੈਟਿਕ ਆਫਿਸਰ ਪੰਜਾਬ ਵਿਸੇਸ ਤੋਰ ਤੇ ਪਹੁੰਚੇ। ਉਨ੍ਹਾਂ ਦੇ ਪਠਾਨਕੋਟ ਪਹੁੰਚਣ ਤੇ ਨੇਸਨਲ ਇੰਨਫਰਮੈਟਿਕਸ ਸੈਂਟਰ ਪਠਾਨਕੋਟ ਦੇ ਜਿਲ੍ਹਾ ਅਧਿਕਾਰੀ ਯੁਗਲ ਕਿਸ਼ੋਰ ਵੱਲੋਂ ਉਨ੍ਹਾਂ ਨੂੰ ਬੂਕੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰੇ ਦੌਰਾਨ ਵਿਵੇਕ ਵਰਮਾ ਸਟੇਟ ਇਨਫਰਮੈਟਿਕ ਆਫਿਸਰ ਪੰਜਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰੇ ਦਾ ਵਿਸ਼ੇਸ਼ ਉਦੇਸ ਹਰੇਕ ਜਿਲ੍ਹੇ ਅੰਦਰ ਚਲ ਰਹੇ ਨੇਸਨਲ ਇਨਫਰਮੈਟਿਕਸ ਸੈਂਟਰਾਂ ਦੇ ਕਾਰਜਾਂ ਦਾ ਰੀਵਿਓ ਕਰਨਾ ਹੈ ਤਾਂ ਜੋ ਸਰਕਾਰ ਦਾ ਉਦੇਸ ਪੂਰਾ ਕੀਤਾ ਜਾ ਸਕੇ।

ਜਿਲ੍ਹਾ ਪਠਾਨਕੋਟ ਅੰਦਰ ਚਲਾਏ ਜਾ ਰਹੇ ਨੇਸਨਲ ਇਨਫਰਮੈਟਿਕਸ ਸੈਂਟਰ ਦੇ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਨਿਰਧਾਰਤ ਸਮੇਂ ਅੰਦਰ ਕਾਰਜ ਕੀਤੇ ਜਾ ਰਹੇ ਹਨ ਅਤੇ ਭਵਿੱਖ ਅੰਦਰ ਐਨ.ਆਈ.ਸੀ. ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਰੀਵਿਓ ਕੀਤਾ ਜਾਵੇਗਾ ਤਾਂ ਜੋ ਸੈਂਟਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਪੂਰਨ ਤੋਰ ਤੇ ਲਾਭ ਪ੍ਰਾਪਤ ਹੋ ਸਕੇ।












