
ਪਠਾਨਕੋਟ (ਦ ਸਟੈਲਰ ਨਿਊਜ਼)। ਨਹਿਰੂ ਯੂਵਾ ਕੇਂਦਰ ਗੁਰਦਾਸਪੁਰ ਵੱਲੋਂ ਤਿੰਨ ਰੋਜਾ ਬਾਰਡਰ ਏਰੀਆ ਯੂੱਥ ਐਕਸਚੈਂਜ ਪ੍ਰੋਗਰਾਮ ਅਧੀਨ ਲਗਾਏ ਗਏ ਵਿਸੇਸ ਕੈਂਪ ਦਾ ਸਾਂਈ ਇੰਜੀਨਿਅਰਿੰਗ ਕਾਲਜ ਬੰਧਾਨੀ ਵਿਖੇ ਸੁਭਾਅਰੰਭ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਸ੍ਰੀਮਤੀ ਸੰਦੀਪ ਕੌਰ ਜਿਲ੍ਹਾ ਯੁੱਥ ਅਫਸਰ ਨਹਿਰੂ ਯੂਵਾ ਕੇਂਦਰ ਗੁਰਦਾਸਪੁਰ ਵੱਲੋਂ ਕੀਤੀ ਗਈ। ਸਮਾਰੋਹ ਵਿੱਚ ਐਸ.ਕੇ. ਪੂੰਜ ਚੇਅਰਮੈਨ ਸਾਂਈ ਗਰੁੱਖ ਆਫ ਇੰਸਟੀਚਿਊਟ ਬੰਧਾਨੀ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਦੀਪਕ ਰੋਸਨ ਕਰਕੇ ਸਮਾਰੋਹ ਦਾ ਸੁਭਾਅਰੰਭ ਕੀਤਾ। ਇਸ ਤੋਂ ਇਲਾਵਾ ਸਮਾਰੋਹ ਵਿੱਚ ਸਰਵਸ੍ਰੀ ਸੰਮੀ ਚੋਧਰੀ ਆਰਟਿਸਟ-ਪ੍ਰਧਾਨ ਅਭਿਨੇਅ ਕਲਾ ਮੰਦਿਰ ਪਠਾਨਕੋਟ, ਦਵਿੰਦਰ ਪੰਡਿਤ ਗਜਲ ਗਾਇਕ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਨਰਿੰਦਰ ਮੰਗਿਆਲ ਪ੍ਰਧਾਨ ਪਬਲਿਕ ਵਿਕਾਸ ਕੌਂਸਲ ਪਠਾਨਕੋਟ, ਰਾੱਕੀ ਮਹਿਰਾ ਪ੍ਰਧਾਨ ਪ੍ਰਆਸ ਵੈਲਫੇਅਰ ਸੋਸਾਇਟੀ, ਆਸਾ ਭਗਤ ਪ੍ਰਧਾਨ ਵੂਮੈਨ ਵੈਲਫੇਅਰ ਸੋਸਾਇਟੀ ਪਠਾਨਕੋਟ, ਤਰਸੇਮ ਕੌਸਲ ਪ੍ਰਧਾਨ ਸਹੀਦ ਭਗਤ ਸਿੰਘ ਕਲੱਬ ਘਰੋਟਾ, ਸੰਜੇ ਪੰਡਿੰਤ ਪ੍ਰਿੰਸਿਪਲ, ਰੋਹਿਲ ਕੁਮਾਰ ਅਕਾਊਂਟੈਂਟ ਨਹਿਰੂ ਯੂਵਾ ਕੇਂਦਰ ਅਤੇ ਹੋਰ ਹਾਜਰ ਸਨ। ਇਸ ਮੌਕੇ ਤੇ ਸੰਬੋਧਤ ਕਰਦਿਆਂ ਸ੍ਰੀ ਐਸ.ਕੇ.ਪੂੰਜ ਚੇਅਰਮੈਨ ਸ੍ਰੀ ਸਾਂਈ ਗਰੁੱਖ ਆਫ ਇੰਸਟੀਚਿਊਟ ਬੰਧਾਨੀ ਪਠਾਨਕੋਟ ਨੇ ਕਿਹਾ ਕਿ ਅਜਿਹੇ ਪ੍ਰੋੋਗਰਾਮ ਜਿੱਥੇ ਇੱਕ ਸੂਬੇ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਨੂੰ ਜੋੜਦਾ ਹੈ। ਉਨ੍ਹਾਂ ਕਿਹਾ ਕਿ ਅੱਜ ਇੱਕ ਹੀ ਪਲੇਟ ਫਾਰਮ ਤੇ ਵੱਖ ਵੱਖ ਸੂਬਿਆਂ ਦੀ ਸੰਸਕਿ੍ਰਤੀ ਵੇਖਣ ਨੂੰ ਮਿਲੀ।

ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨਾਲ ਕਿਸੇ ਸਮੇਂ ਹਰ ਘੜੀ ਕੂਝ ਨਾ ਕੂਝ ਨਵਾਂ ਸਿੱਖ ਰਹੇ ਹੁੰਦੇ ਹਾਂ ਅਤੇ ਨਵੀਆਂ ਚਨੋਤੀਆਂ ਦੇ ਲਈ ਸਾਨੂੰ ਹਰ ਦਮ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦੀ ਸਖਸੀਅਤ ਉਸ ਵਿਅਕਤੀ ਦੇ ਅੰਦਰ ਹੀ ਹੁੰਦੀ ਹੈ ਬਸ ਉਸ ਸਖਸੀਅਤ ਨੂੰ ਨਿਖਾਰਣ ਦੇ ਲਈ ਇੱਕ ਚੰਗੇ ਸਮੇਂ ਦੀ ਇੱਕ ਚੰਗੇ ਮੋਕੇ ਤੇ ਲੋੜ ਹੁੰਦੀ ਹੈ ਅਤੇ ਅਜਿਹੇ ਕੈਂਪ ਸਾਨੂੰ ਬਹੁਤ ਕੂਝ ਸਿਖਾ ਕੇ ਜਾਂਦੇ ਹਨ। ਇਸ ਮੌਕੇ ਤੇ ਸੰਮੀ ਚੋਧਰੀ ਨੇ ਪਠਾਨਕੋਟ ਦੇ ਇਤਹਾਸ ਤੇ ਰੋਸਨੀ ਪਾਉਂਦੇ ਹੋਏ ਜੀਵਨ ਵਿੱਚ ਹਰੇਕ ਚਨੌਤੀ ਨੂੰ ਸਹਿਣ ਲਈ ਤਿਆਰ ਰਹਿਣ ਦੀ ਪ੍ਰੇਰਨਾ ਦਿੰਦਿਆਂ ਦੱਸਿਆ ਕਿ ਪਠਾਨਕੋਟ ਪੂਰੇ ਹਿੰਦੋਸਤਾਨ ਅੰਦਰ ਅਪਣੀ ਵੱਖਰੀ ਪਹਿਚਾਣ ਰੱਖਦਾ ਹੈ ਬਹੁਤ ਸਾਰੀਆਂ ਮਹਾਨ ਸਖਸੀਅਤਾਂ ਜੋ ਕਿ ਪਠਾਨਕੋਟ ਦੇ ਨਾਲ ਜੂੜੀਆ ਹੋਈਆਂ ਹਨ ਅਤੇ ਉਨ੍ਹਾਂ ਦਾ ਨਾਮ ਲੈਂਦਿਆਂ ਹੀ ਪਠਾਨਕੋਟ ਦੀ ਪਹਿਚਾਣ ਅਪਣੇ ਆਪ ਸਾਹਮਣੇ ਆ ਜਾਂਦੀ ਹੈ। ਸਮਾਰੋਹ ਦੇ ਅੰਤ ਵਿੱਚ ਨਹਿਰੂ ਯੂਵਾ ਕੇਂਦਰ ਗੁਰਦਾਸਪੁਰ ਵੱਲੋਂ ਅੱਜ ਦੇ ਸਮਾਰੋਹ ਦੇ ਮੁੱਖ ਮਹਿਮਾਨ ਐਸ.ਕੇ. ਪੂੰਜ ਜੀ ਨੂੰ ਦੋਸਾਲਾ ਅਤੇ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ। ਇਸ ਤੋਂ ਇਲਾਵਾ ਆਏ ਹੋਏ ਵਿਸੇਸ ਮਹਿਮਾਨਾਂ ਨੂੰ ਵੀ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਸਮਾਰੋਹ ਨੂੰ ਸਫਲ ਕਰਨ ਵਿੱਚ ਆਸਾ ਭਗਤ ਪ੍ਰਧਾਨ ਵੂਮੈਨ ਵੈਲਫੇਅਰ ਸੋਸਾਇਟੀ ਪਠਾਨਕੋਟ, ਸੰਜੇ ਪੰਡਿੰਤ ਪ੍ਰਿੰਸੀਪਲ ਅਤੇ ਰੋਹਿਲ ਕੁਮਾਰ ਅਕਾਊਂਟੈਂਟ ਨਹਿਰੂ ਯੂਵਾ ਕੇਂਦਰ ਦੀ ਵਿਸੇਸ ਭੂਮਿਕਾ ਰਹੀ।












