Thursday, October 15, 2026
Home Hoshiarpur ਵਿਸ਼ਵ ਜਲ ਦਿਵਸ ਨੂੰ ਸਮਰਪਿਤ ਕਰਵਾਇਆ ਜਾਗਰੂਕਤਾ ਪ੍ਰੋਗਰਾਮ, ਪਾਣੀ ਦੀ ਅਹਿਮੀਅਤ ਨੂੰ...

ਵਿਸ਼ਵ ਜਲ ਦਿਵਸ ਨੂੰ ਸਮਰਪਿਤ ਕਰਵਾਇਆ ਜਾਗਰੂਕਤਾ ਪ੍ਰੋਗਰਾਮ, ਪਾਣੀ ਦੀ ਅਹਿਮੀਅਤ ਨੂੰ ਧਿਆਨ ‘ਚ ਰੱਖਣ ਦੀ ਲੋੜ ਤੇ ਜ਼ੋਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਲ ਸ਼ਕਤੀ ਕੇਂਦਰ ਅਤੇ ਫੋਰਸ ਟਰੱਸਟ ਵਲੋਂ ਅੱਜ ਇਥੇ ਵਿਸ਼ਵ ਜਲ ਦਿਵਸ ਨੂੰ ਸਮਰਪਿਤ ਪਾਣੀ ਦੀ ਮਹੱਤਤਾ ‘ਤੇ ਜਾਗਰੂਕਤਾ ਪ੍ਰੋਗਰਾਮ ਕਰਾਇਆ ਗਿਆ ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਕਿਸਾਨਾਂ ਨੇ ਹਿੱਸਾ ਲਿਆ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਾਏ ਪ੍ਰੋਗਰਾਮ ਦੌਰਾਨ ਮਾਹਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਦੌਰਾਨ ਪਾਣੀ ਦੀ ਬਚਤ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਕਿਸਾਨ ਫੁਹਾਰਾ ਤਕਨੀਕ, ਤੁਪਕਾ ਸਿੰਚਾਈ ਅਤੇ ਬੈਡ ਸਿਸਟਮ ‘ਤੇ ਖੇਤੀਬਾੜੀ ਕਰਕੇ ਪੈਦਾਵਾਰ ਨੂੰ ਵਧਾਉਣ ਅਤੇ ਪਾਣੀ ਦੀ ਬਚਤ ਕਰ ਸਕਦੇ ਹਨ।

Advertisements

ਜਲ ਸ਼ਕਤੀ ਕੇਂਦਰ ਦੇ ਨੋਡਲ ਅਧਿਕਾਰੀ ਹਰਜਿੰਦਰ ਸਿੰਘ ਅਤੇ ਹੋਰਨਾਂ ਮਾਹਰਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਵਿਸ਼ਵ ਜਲ ਦਿਵਸ ਮੌਕੇ ਪ੍ਰਣ ਕੀਤਾ ਜਾਵੇ ਕਿ ਪਾਣੀ ਦੀ ਬਚਤ ਬਾਰੇ ਸੁਚੇਤ ਹੋਈਏ ਅਤੇ ਆਪਣੇ ਘਰਾਂ ਵਿਚ ਆਮ ਵਰਤੋਂ ਦੌਰਾਨ ਪਾਣੀ ਦੀ ਅਹਿਮੀਅਤ ਦਾ ਵੀ ਪੂਰਾ ਧਿਆਨ ਰੱਖੀਏ। ਉਨ੍ਹਾਂ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਲੋਕਾਂ ਵਿਚ ਜਾਗਰੂਕਤਾ ਫੈਲਾਉਣੀ ਬੇਹੱਦ ਜ਼ਰੂਰੀ ਹੈ।

LEAVE A REPLY

Please enter your comment!
Please enter your name here