Tuesday, October 13, 2026
Home Latest ਲੁਧਿਆਣਾ ਦੇ ਸਰਕਾਰੀ ਸਕੂਲ ਵਿੱਚੋਂ 7 ਸਾਲਾਂ ਬੱਚੀ ਗਾਇਬ, ਭਾਲ ਜਾਰੀ

ਲੁਧਿਆਣਾ ਦੇ ਸਰਕਾਰੀ ਸਕੂਲ ਵਿੱਚੋਂ 7 ਸਾਲਾਂ ਬੱਚੀ ਗਾਇਬ, ਭਾਲ ਜਾਰੀ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਸਰਕਾਰੀ ਸਕੂਲ ਕੁੱਲੀਆ ਵਾਲਾ ਤੋਂ ਇੱਕ 7 ਸਾਲਾਂ ਬੱਚੇ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਪਹਿਚਾਣ ਨੀਸ਼ਾ ਉਮਰ 7 ਸਾਲਾਂ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਬੱਚੀ ਦਾ ਸਕੂਲ ਵਿੱਚ ਪਹਿਲਾ ਦਿਨ ਸੀ ਤੇ ਸਵੇਰੇ ਕਰੀਬ 8 ਵਜੇ ਉਸਦੀ ਮਾਂ ਉਸਨੂੰ ਸਕੂਲ ਛੱਡ ਗਈ ਤੇ ਅਧਿਆਪਕ ਨੂੰ ਵੀ ਮਿਲ ਕੇ ਗਏ ਸਨ ਤੇ ਅਧਿਆਪਕ ਨੇ ਬੱਚੀ ਦੀ ਮਾਂ ਨੂੰ ਕਿਹਾ ਕਿ 1 ਵਜੇ ਬੱਚੀ ਨੂੰ ਛੁੱਟੀ ਹੋਈ ਹੈ ਤੇ ਉਹ ਉਸ ਸਮੇਂ ਬੱਚੀ ਨੂੰ ਲੈ ਜਾਣ ਤੇ ਜਦੋਂ ਉਹ ਬੱਚੀ ਨੂੰ ਲੈਣ ਆਈ ਤਾਂ ਪਤਾ ਲੱਗਾ ਕਿ ਬੱਚੀ ਸਕੂਲ ਤੋਂ ਗਾਇਬ ਹੈ।

Advertisements

ਸਕੂਲ ਅਧਿਆਪਕ ਨੇ ਕਿਹਾ ਕਿ ਬੱਚੀ ਖਾਣਾ ਖਾ ਕੇ ਆਪਣੀ ਪਲੇਟ ਵਾਪਸ ਰੱਖਣ ਗਈ ਸੀ ਤੇ ਉਸ ਤੋਂ ਬਾਅਦ ਉਸਦੀ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here