Tuesday, October 13, 2026
Home Latest ਘਰ ਦੇ ਬਾਹਰ ਖੇਡ ਰਹੇ 2 ਸਾਲਾਂ ਬੱਚੇ ਨੂੰ ਮੋਟਰਸਾਇਕਲ ਸਵਾਰਾਂ ਨੇ...

ਘਰ ਦੇ ਬਾਹਰ ਖੇਡ ਰਹੇ 2 ਸਾਲਾਂ ਬੱਚੇ ਨੂੰ ਮੋਟਰਸਾਇਕਲ ਸਵਾਰਾਂ ਨੇ ਕੀਤਾ ਅਗਵਾ, ਘਟਨਾ ਸੀਸੀਟੀਵੀ ਵਿੱਚ ਕੈਦ

ਬਰਨਾਲਾ (ਦ ਸਟੈਲਰ ਨਿਊਜ਼)। ਬਰਨਾਲਾ ਵਿੱਚ ਅਨਾਜ ਮੰਡੀ ਤੋਂ ਇੱਕ 2 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਪਹਿਚਾਣ ਧਰਮਿੰਦਰ ਉਮਰ 2 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਆਪਣੇ ਘਰ ਦੇ ਨਜ਼ਦੀਕ ਖੇਡ ਰਿਹਾ ਸੀ ਤੇ ਅਚਾਨਕ 2 ਬਾਈਕ ਸਵਾਰ ਆਏ ਤੇ ਉਸਨੂੰ ਚੁੱਕ ਕੇ ਲੈ ਗਏ। ਇਹ ਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ।

Advertisements

ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here