Friday, October 23, 2026
Home Latest ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ‘ਚ ਸ਼ਾਮਲ ਹੋਏ 151 ਰਾਜਸਥਾਨੀ ਪਗੜੀਧਾਰੀ ਬਜਰੰਗੀ 

ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ‘ਚ ਸ਼ਾਮਲ ਹੋਏ 151 ਰਾਜਸਥਾਨੀ ਪਗੜੀਧਾਰੀ ਬਜਰੰਗੀ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਸਾਡਾ ਦੇਸ਼ ਵੱਖ-ਵੱਖ ਸਭਿਆਚਾਰਾਂ ਅਤੇ ਭਾਈਚਾਰਿਆਂ ਦਾ ਦੇਸ਼ ਹੈ ਜਿਸ ਵਿਚ ਸਾਰੇ ਲੋਕ ਧਾਰਮਿਕ ਤਿਉਹਾਰਾਂ ਤੇ ਇਕੱਠੇ ਹੋ ਕੇ ਭਾਈਚਾਰਕ ਸਾਂਝ ਨੂੰ ਵਧਾਉਣ ਅਤੇ ਆਪਣੀ ਏਕਤਾ ਦੀ ਦਿਖਾਉਂਦੇ ਹਨ। ਇਹ ਗੱਲ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਸਨਾਤਨ ਧਰਮ ਸਭਾ ਪ੍ਰਬੰਧਕ ਕਮੇਟੀ ਅਤੇ ਵਿਰਾਸਤੀ ਸ਼ਹਿਰ ਦੇ ਵਸਨੀਕਾਂ ਦੇ ਸਹਿਯੋਗ ਨਾਲ ਸ਼ਨੀਵਾਰ ਨੂੰ ਰਿਆਸਤੀ ਸ਼ਹਿਰ ਵਿੱਚ ਸ਼੍ਰੀ ਰਾਮ ਨੌਮੀ ਦੇ ਮੌਕੇ ਤੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕਰਦੇ ਹੋਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੀ।

Advertisements

ਉਨ੍ਹਾਂ ਨੇ ਕਿਹਾ ਕਿ ਸਨਾਤਨ ਧਰਮ ਸਭਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਵਿੱਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵੀਐਚਪੀ ਅਤੇ ਬਜਰੰਗ ਦਲ ਦੇ 151 ਰਾਜਸਥਾਨੀ ਪਗੜੀਧਾਰੀ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਵਿਸ਼ਾਲ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਈ। ਰਾਮਨਵਮੀ ਦੀ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਹੋਏ ਅੱਗੇ ਵੱਧ ਰਹੇ ਸਨ।ਵਿਹਿਪ ਦੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ, ਜ਼ਿਲ੍ਹਾ ਸਹਿ ਸਰਪ੍ਰਸਤ ਮੰਗਤਰਾਮ ਭੋਲਾ, ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਲਸ਼ਨ ਮਹਿਰਾ ਦੀ ਅਗਵਾਈ ਹੇਠ ਬਜਰੰਗਿਆ ਨੇ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਉਂਦੇ ਹੋਏ ਸ਼ੋਭਾ ਯਾਤਰਾ ਨੂੰ ਰਾਮਮਈ ਬਣਾ ਦਿੱਤਾ। ਇਸ ਦੌਰਾਨ ਨਰੇਸ਼ ਪੰਡਿਤ ਨੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਰਾਮ ਨੌਮੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਅਤੇ ਇਹ ਤਿਉਹਾਰ ਜ਼ਿਆਦਾਤਰ ਸਾਡੀ ਭਗਤੀ ਅਤੇ ਪ੍ਰਮਾਤਮਾ ਦੀ ਅਰਾਧਨਾ ਤੇ ਨਿਰਭਰ ਹੁੰਦੇ ਹਨ।

ਪੰਡਿਤ ਨੇ ਕਿਹਾ ਕਿ ਧਾਰਮਿਕ ਗਤੀਵਿਧੀਆਂ ਨਾਲ ਸਮਾਜ ਵਿੱਚ ਆਪਸੀ ਪਿਆਰ, ਸਨੇਹ ਅਤੇ ਭਾਈਚਾਰਾ ਵਧਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਧਾਰਮਿਕ ਗਤੀਵਿਧੀਆਂ ਦੇ ਆਯੋਜਨ ਵਿੱਚ ਅੱਗੇ ਆਉਣਾ ਚਾਹੀਦਾ ਹੈ।ਪੰਡਿਤ ਨੇ ਕਿਹਾ ਕਿ ਕਪੂਰਥਲਾ ਇਲਾਕੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸਾਰੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ।ਜਿੱਥੇ ਸਾਰੀਆਂ ਜਮਾਤਾਂ ਇੱਕਜੁੱਟ ਹੋ ਜਾਂਦੀਆਂ ਹਨ ਉੱਥੇ ਇੱਕ ਖੁਸ਼ਹਾਲ ਅਤੇ ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਤੇ ਹਮੇਸ਼ਾ ਪ੍ਰਮਾਤਮਾ ਦੀ ਮੇਹਰ ਰਹੀ ਹੈ ਅਤੇ ਪ੍ਰਮਾਤਮਾ ਦੀ ਮੇਹਰ ਸਦਕਾ ਹੀ ਇਕ ਖੁਸ਼ਹਾਲ ਸਮਾਜ ਦੀ ਸਥਾਪਨਾ ਹੁੰਦੀ ਹੈ ਅਤੇ ਇਲਾਕੇ ਵਿਚ ਹਮੇਸ਼ਾ ਖੁਸ਼ਹਾਲੀ ਅਤੇ ਸ਼ਾਂਤੀ ਬਣੀ ਰਹਿੰਦੀ ਹੈ। ਪੰਡਿਤ ਨੇ ਹਾਜ਼ਰ ਵਰਕਰਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਧਾਰਮਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਤਾਂ ਜੋ ਸਮਾਜ ਲਈ ਖਤਰਨਾਕ ਸਮਾਜਿਕ ਬੁਰਾਈਆਂ ਨੂੰ ਖਤਮ ਕੀਤਾ ਜਾ ਸਕੇ ਅਤੇ ਇਕ ਸਾਫ ਸੁਥਰੇ ਅਤੇ ਖੁਸ਼ਹਾਲ ਸਮਾਜ ਦੀ ਉਸਾਰੀ ਕੀਤੀ ਜਾ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਬਜਰੰਗ ਦਲ ਦੇ ਵਰਕਰ ਇਲਾਕੇ ਦੇ ਵਿਕਾਸ ਅਤੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਸਹਿਯੋਗ ਦੇਣ ਲਈ ਹਮੇਸ਼ਾ ਅੱਗੇ ਰਹੇਗਾ। ਇਸ ਦੌਰਾਨ ਪੰਡਿਤ ਨੇ ਦੱਸਿਆ ਕਿ ਅੱਜ ਭਗਵਾਨ ਰਾਮ ਦਾ ਜਨਮ ਦਿਨ ਹੈ।ਉਹ ਭਗਵਾਨ ਵਿਸ਼ਨੂੰ ਜੀ ਦੇ ਸੱਤਵੇਂ   ਅਵਤਾਰ ਹਨ ਅਤੇ ਹਿੰਦੂ ਰਾਮਾਇਣ ਦਾ ਕੇਂਦਰੀ ਪਾਤਰ ਹੈ।

ਉਨ੍ਹਾਂ ਦੱਸਿਆ ਕਿ ਦੁਨੀਆ ਭਰ ਦੇ ਲੱਖਾਂ ਹਿੰਦੂ ਰਾਮ ਨੌਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਉਂਦੇ ਹਨ, ਕਿਉਂਕਿ ਇਹ ਨੇਕੀ,ਧਾਰਮਿਕਤਾ ਅਤੇ ਇੱਕ ਆਦਰਸ਼ ਮਨੁੱਖ ਦਾ ਪ੍ਰਤੀਕ ਹੈ।ਲੋਕ ਆਪਣੇ ਜੀਵਨ ਵਿੱਚ ਭਗਵਾਨ ਸ਼੍ਰੀ ਰਾਮ ਦਾ ਅਸ਼ੀਰਵਾਦ ਅਤੇ ਸ਼ਾਂਤੀ ਪ੍ਰਾਪਤ ਕਰਨ ਲਈ ਮੰਦਰਾਂ ਵਿੱਚ ਜਾਂਦੇ ਹਨ। ਪੂਜਾ ਕਰਦੇ ਹਨ ਅਤੇ ਇਸ ਤਿਉਹਾਰ ਨੂੰ ਮਨਾਉਂਦੇ ਹਨ।ਇਸ ਮੌਕੇ ਤੇ ਮੰਗਤ ਰਾਮ ਭੋਲਾ, ਰਾਜ ਕੁਮਾਰ ਅਰੋੜਾ, ਰਾਕੇਸ਼ ਪੰਡਿਤ ਨੋਨੀ,ਅਜੈ, ਬਿਨੀ ਪੰਡਿਤ, ਅਸ਼ੋਕ ਸ਼ਰਮਾ, ਰਾਜੇਸ਼ ਕੁਮਾਰ ਸ਼ੇਖੂਪੁਰ, ਗੁਲਸ਼ਨ ਮੇਹਰਾ,ਯੁਵਰਾਜ,ਅਕਸ਼ਯ ਕੁਮਾਰ,ਓਮ ਪ੍ਰਕਾਸ਼ ਕਟਾਰੀਆ, ਬਾਵਾ ਪੰਡਿਤ, ਜੋਗਿੰਦਰ ਤਲਵਾੜ, ਸੰਜੇ ਸ਼ਰਮਾ, ਰਾਜੀਵ ਟੰਡਨ, ਮੋਹਿਤ ਜੱਸਲ, ਅਜੈ ਕੁਮਾਰ, ਅਸ਼ੀਸ਼ ਠਾਕੁਰ, ਅਜੇ ਕੁਮਾਰ, ਮੁਕੇਸ਼ ਕੁਮਾਰ, ਰੋਹਿਤ ਕੁਮਾਰ, ਅਨਿਲ ਵਾਲੀਆ, ਨਾਰਾਇਣ ਦਾਸ, ਰਾਜੂ ਸੂਦ, ਅਮਨ ਪ੍ਰੀਤ ਛਾਬੜਾ, ਵਿਜੇ ਯਾਦਵ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here