Monday, October 12, 2026
Home Latest AI Summit 2026: RoboDog ਵਿਵਾਦ ਤੇ Galgotias University ਤੇ ਐਕਸ਼ਨ, ਸਮਿੱਟ ‘ਚੋਂ...

AI Summit 2026: RoboDog ਵਿਵਾਦ ਤੇ Galgotias University ਤੇ ਐਕਸ਼ਨ, ਸਮਿੱਟ ‘ਚੋਂ ਕੀਤਾ ਬਾਹਰ

ਦਿੱਲੀ (ਦ ਸਟੈਲਰ ਨਿਊਜ਼)। Galgotias University ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕਰਵਾਏ ਜਾ ਰਹੇ ਸਮਿੱਟ 2026 ਵਿੱਚ ਪੇਸ਼ ਕੀਤੇ ਗਏ ਇੱਕ ਰੋਬੋਡੌਗ ਕਾਰਨ ਵਿਵਾਦ ਛਿੜ ਗਿਆ ਹੈ। ਇਹ RoboDog, ਚੀਨੀ ਕੰਪਨੀ Unitree ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੇ ਕਾਰਵਾਈ ਕਰਦੇ ਹੋਏ ਗਲਗੋਟੀਆਸ ਯੂਨੀਵਰਸਿਟੀ ਨੂੰ ਤੁਰੰਤ ਸਮਿਟ ਦੇ ਐਕਸਪੋ ਖੇਤਰ ਤੋਂ ਹਟਾਉਣ ਲਈ ਕਿਹਾ ਹੈ। ਦਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਵਾਇਰਲ ਵੀਡੀਓ ਅਤੇ ਉਸ ਤੋਂ ਬਾਅਦ ਹੋਏ ਵਿਵਾਦ ਤੋਂ ਬਾਅਦ ਕੀਤੀ ਗਈ ਸੀ।

Advertisements

ਜਾਣਕਾਰੀ ਅਨੁਸਾਰ, ਸਮਿੱਟ ਦੌਰਾਨ ਜਦੋਂ ਗਲਗੋਟੀਆਸ ਯੂਨੀਵਰਸਿਟੀ ਦੇ ਸਟਾਲ ‘ਤੇ “ਯੂਨੀਟਰੀ ਗੋ2” ਨਾਮ ਦਾ ਇੱਕ ਚੀਨੀ-ਨਿਰਮਿਤ ਰੋਬੋਟ ਪੇਸ਼ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਉਨ੍ਹਾਂ ਦੇ ਸੈਂਟਰ ਆਫ਼ ਐਕਸੀਲੈਂਸ ਤੋਂ ਇੱਕ ਨਵੀਂ ਖੋਜ ਹੈ। ਪਰ ਮਾਹਿਰਾਂ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸਦੀ ਪ੍ਰਮਾਣਿਕਤਾ ‘ਤੇ ਸਵਾਲ ਉਠਾਏ। ਵਿਵਾਦ ਇਸ ਹੱਦ ਤੱਕ ਵਧ ਗਿਆ ਕਿ ਸੰਮੇਲਨ ਦੀ ਸ਼ਾਨ ਅਤੇ “Make in India” ਵਿਜ਼ਨ ਨੂੰ ਮੁੱਖ ਰੱਖਦੇ ਹੋਏ ਪ੍ਰਬੰਧਕਾਂ ਨੇ ਸਖ਼ਤ ਰੁਖ਼ ਅਪਣਾਇਆ। ਯੂਨੀਵਰਸਿਟੀ ‘ਤੇ ਆਰੋਪ ਹੈ ਕਿ ਉਸਨੇ ਐਕਸਪੋ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਇੱਕ ਵਪਾਰਕ ਚੀਨੀ ਉਤਪਾਦ ਨੂੰ ਆਪਣੇ “ਇਨ-ਹਾਊਸ” ਨਵੀਨਤਾ ਵਜੋਂ ਪੇਸ਼ ਕੀਤਾ ਹੈ।

LEAVE A REPLY

Please enter your comment!
Please enter your name here