Saturday, October 10, 2026
Home Latest ਅੱਗ ਲੱਗਣ ਕਾਰਨ ਜਿਊਂਦਾ ਸੜਿਆ ਨੌਜਵਾਨ

ਅੱਗ ਲੱਗਣ ਕਾਰਨ ਜਿਊਂਦਾ ਸੜਿਆ ਨੌਜਵਾਨ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਆਦਮਪੁਰ ਦੇ ਪਿੰਡ ਦਮੁੰਡਾ ਵਿੱਚ ਅੱਗ ਲੱਗਣ ਕਾਰਨ 18 ਸਾਲਾਂ ਨੌਜਵਾਨ ਦੀ ਬੁਰੀ ਤਰ੍ਹਾਂ ਝੁਲਸਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਿੰਡ ਵਿੱਚ ਬਣੀਆਂ ਝੁੱਗੀਆਂ ਵਿੱਚ ਰਹਿੰਦਾ ਸੀ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਬਿਹਾਰ ਦੇ ਸਹਿਰਸਾ ਦੇ ਰਹਿਣ ਵਾਲੇ ਜਮੇਲੀ ਰਾਮ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਕਰੀਬ 15 ਸਾਲਾਂ ਤੋਂ ਪੰਜਾਬ ‘ਚ ਮਜ਼ਦੂਰੀ ਦਾ ਕੰਮ ਕਰ ਰਹੇ ਹਨ। ਹੁਣ ਕਰੀਬ ਦੋ ਸਾਲਾਂ ਤੋਂ ਉਹ ਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਆਦਮਪੁਰ ਦੇ ਖੇਤ ਵਿੱਚ ਮੋਟਰ ’ਤੇ ਬਣੇ ਕਮਰੇ ਦੇ ਨਾਲ ਲੱਗਦੀ ਝੌਂਪੜੀ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ।

Advertisements

ਜਮੇਲੀ ਰਾਮ ਨੇ ਦੱਸਿਆ ਕਿ ਉਸ ਦੀਆਂ 4 ਧੀਆਂ ਅਤੇ 2 ਪੁੱਤਰ ਹਨ। ਵੱਡੀ ਧੀ ਦਾ ਵਿਆਹ ਹੋ ਚੁੱਕਾ ਹੈ। ਵੱਡਾ ਬੇਟਾ ਕ੍ਰਿਸ਼ਨਾ ਉਮਰ ਕਰੀਬ 18 ਸਾਲ ਦਾ ਸੀ ਅਤੇ ਦਿਮਾਗੀ ਤੌਰ ‘ਤੇ ਬਿਮਾਰ ਹੋਣ ਕਾਰਨ ਕੰਮ ਨਹੀਂ ਕਰਦਾ ਸੀ। ਅੱਜ ਜਦੋਂ ਜਮੇਲੀ ਰਾਮ ਆਪਣੀ ਪਤਨੀ ਨਾਲ ਕੰਮ ਲਈ ਪਿੰਡ ਆਇਆ ਹੋਇਆ ਸੀ। ਇਸੇ ਦੌਰਾਨ ਉਸ ਨੂੰ ਉਸ ਦੇ ਜੀਜਾ ਵਿਜੇ ਕੁਮਾਰ ਦਾ ਫੋਨ ਆਇਆ ਕਿ ਉਸ ਦੇ ਮੁੰਡੇ ਦੀ ਉਸ ਦੀ ਝੌਂਪੜੀ ਵਿਚ ਅੱਗ ਲੱਗਣ ਨਾਲ ਮੌਤ ਹੋ ਗਈ ਹੈ।

ਜਦੋਂ ਜਮੇਲੀ ਰਾਮ ਆਪਣੀ ਪਤਨੀ ਨਾਲ ਤੁਰੰਤ ਘਰ ਆਇਆ ਤਾਂ ਦੇਖਿਆ ਕਿ ਝੁੱਗੀ ਸੜ ਚੁੱਕੀ ਸੀ ਅਤੇ ਪੁੱਤਰ ਦੀ ਅੱਗ ‘ਚ ਝੁਲਸਣ ਕਾਰਨ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਝੌਂਪੜੀ ਵਿੱਚ ਇੱਕ ਚੁੱਲ੍ਹਾ ਸੀ, ਜਿਸ ‘ਤੇ ਮੇਰੀਆਂ 6 ਅਤੇ 8 ਸਾਲ ਦੀਆਂ ਛੋਟੀਆਂ ਬੇਟੀਆਂ ਚਾਹ ਬਣਾ ਰਹੀਆਂ ਸਨ। ਅਚਾਨਕ ਤੇਜ਼ ਹਵਾ ਕਾਰਨ ਚਾਹ ਬਣਾਉਂਦੇ ਸਮੇਂ ਸਟੋਵ ਨੂੰ ਅੱਗ ਲੱਗ ਗਈ। ਕੁੜੀਆਂ ਨੇ ਤੁਰੰਤ ਝੌਂਪੜੀ ਤੋਂ ਬਾਹਰ ਆ ਕੇ ਆਪਣੀ ਜਾਨ ਬਚਾਈ। ਪਰ 18 ਸਾਲ ਦਾ ਪੁੱਤਰ ਕ੍ਰਿਸ਼ਨ ਝੋਪੜੀ ‘ਚ ਮੰਜੇ ‘ਤੇ ਸੁੱਤਾ ਪਿਆ ਸੀ। ਝੌਂਪੜੀ ਵਿੱਚ ਪਈ ਅੱਠ ਹਜ਼ਾਰ ਰੁਪਏ ਦੀ ਨਕਦੀ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਕਾਰਵਾਈ ਜਾਰੀ ਹੈ।

LEAVE A REPLY

Please enter your comment!
Please enter your name here