Wednesday, October 21, 2026
Home Latest ਪਟਵਾਰੀ ਦੇ ਸਹਾਇਕ ਦੀ ਖ਼ੂਨ ਨਾਲ ਲੱਥਪੱਥ ਮਿਲੀ ਲਾਸ਼, ਫੋਨ ਤੇ ਮਿਲਦਿਆ...

ਪਟਵਾਰੀ ਦੇ ਸਹਾਇਕ ਦੀ ਖ਼ੂਨ ਨਾਲ ਲੱਥਪੱਥ ਮਿਲੀ ਲਾਸ਼, ਫੋਨ ਤੇ ਮਿਲਦਿਆ ਸੀ ਧਮਕੀਆਂ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਪੁਰ ਵਿੱਚ ਇੱਕ ਪਟਵਾਰੀ ਦੇ ਸਹਾਇਕ ਦੀ ਕੇਵੀਐਮ ਕਲੋਨੀ ਵਿੱਚ ਖ਼ੂਨ ਨਾਲ ਲੱਥਪੱਥ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਗੁਰਦਿਆਲ ਸਿੰਘ ਵਾਸੀ ਪਿੰਡ ਅਲੀ ਕੇ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸਦੇ ਪਤੀ ਨੂੰ ਦਫ਼ਤਰੀ ਕੰਮ ਕਾਜ ਲਈ ਵਸੀਅਤ ਕਰਵਾਉਣ ਆਇਆ ਵਿਅਕਤੀ ਧਮਕੀਆਂ ਦਿੰਦਾ ਸੀ ਤੇ ਉਸਨੇ ਦੱਸਿਆ ਕਿ ਬੀਤੀ ਸ਼ਾਮ ਮੋਟਰਸਾਈਕਲ ਤੇ ਸਵਾਰ 2 ਵਿਅਕਤੀ ਆਏ ਤੇ ਗੁਰਦਿਆਲ ਨੂੰ ਆਪਣੇ ਨਾਲ ਲੈ ਗਏ ਤੇ ਉਸ ਤੋਂ ਬਾਅਦ ਸਵੇਰੇ ਉਸਦੇ ਪਤੀ ਦੀ ਕੇਵੀਐਮ ਕਲੋਨੀ ਵਿੱਚੋਂ ਲਾਸ਼ ਬਰਾਮਦ ਹੋਈ ਹੈ।

Advertisements

ਉਸਦੀ ਪਤਨੀ ਨੇ ਆਰੋਪ ਲਗਾਇਆ ਹੈ ਕਿ ਫ਼ੋਨ ਤੇ ਧਮਕੀਆਂ ਦੇਣ ਵਾਲੇ ਹੀ ਉਸਦੇ ਪਤੀ ਦੇ ਕਾਤਲ ਹਨ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਬਿਆਨਾਂ ਦੇ ਅਧਾਰ ਤੇ ਆਰੋਪੀਆਂ ਦੀ ਭਾਲ ਜਾਰੀ ਕਰ ਦਿੱਤੀ ਹੈ।

 

LEAVE A REPLY

Please enter your comment!
Please enter your name here