Monday, October 12, 2026
Home Latest 21 ਸਾਲਾ ਲੜਕੀ ਦੀ ਕੈਨੇਡਾ ਵਿੱਚ ਸ਼ੱਕੀ ਹਲਾਤਾਂ ਵਿੱਚ ਹੋਈ ਮੌਤ

21 ਸਾਲਾ ਲੜਕੀ ਦੀ ਕੈਨੇਡਾ ਵਿੱਚ ਸ਼ੱਕੀ ਹਲਾਤਾਂ ਵਿੱਚ ਹੋਈ ਮੌਤ

ਡੇਰਾਬੱਸੀ (ਦ ਸਟੈਲਰ ਨਿਊਜ਼)। ਡੇਰਾਬੱਸੀ ਦੀ 21 ਸਾਲਾ ਲੜਕੀ ਦੀ ਕੈਨੇਡਾ ਵਿੱਚ ਸ਼ੱਕੀ ਹਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਵੰਸ਼ਿਕਾ ਉਮਰ 21 ਸਾਲਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਵੰਸ਼ਿਕਾ ਢਾਈ ਸਾਲ ਪਹਿਲਾਂ 12ਵੀਂ ਪਾਸ ਕਰਕੇ ਡੇਰਾਬੱਸੀ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਓਟਾਵਾ ਗਈ ਸੀ ਤੇ ਉਸ ਤੋਂ ਬਾਅਦ ਉਸਨੇ 2 ਸਾਲ ਦੇ ਕੋਰਸ ਵਿੱਚ ਦਾਖ਼ਲਾ ਲਿਆ ਸੀ ਤੇ ਉਸਦੀ ਆਖ਼ਰੀ ਪ੍ਰੀਖਿਆ ਉਸਨੇ 18 ਅਪ੍ਰੈਲ ਨੂੰ ਦਿੱਤੀ ਸੀ ਤੇ ਕੁੱਝ ਦਿਨ ਤੋਂ ਉਹ ਨੌਕਰੀ ਤੇ ਜਾਣ ਲੱਗ ਗਈ ਸੀ। 22 ਤਰੀਕ ਨੂੰ ਉਹ ਘਰ ਤੋਂ ਆਪਣੀ ਨੌਕਰੀ ਤੇ ਗਈ ਸੀ ਪਰ ਵਾਪਸ ਨਹੀਂ ਆਈ ਤੇ ਉਸਦੀ ਦੋਸਤ ਨੇ ਉਸਨੂੰ ਫੋਨ ਕੀਤਾ ਪਰ ਉਸਦਾ ਫੋਨ ਬੰਦ ਆ ਰਿਹਾ ਸੀ। ਉਸਨੇ ਜਦੋਂ ਘਰ ਆ ਕੇ ਦੇਖਿਆ ਤਾਂ ਵੰਸ਼ਿਕਾ ਘਰ ਨਹੀਂ ਸੀ।

Advertisements

ਉਸਨੇ ਤੁਰੰਤ ਉਸਦੇ ਮਾਤਾ ਪਿਤਾ ਨੂੰ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਆਪਣੇ ਪੱਧਰ ਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਇਸਦੀ ਸੂਚਨਾ ਕੈਨੇਡੀਅਨ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੂੰ ਵੰਸ਼ਿਕਾ ਦੀ ਲਾਸ਼ ਸਮੁੰਦਰ ਕਿਨਾਰੇ ਤੋਂ ਮਿਲੀ। ਜਿਸਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਸ਼ੱਕ ਜਤਾਇਆ ਹੈ ਕਿ ਉਹਨਾਂ ਦੀ ਲੜਕੀ ਦਾ ਕਤਲ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵੰਸ਼ਿਕਾ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।  

LEAVE A REPLY

Please enter your comment!
Please enter your name here