
ਦਿੱਲੀ (ਦ ਸਟੈਲਰ ਨਿਊਜ਼)। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਵੀ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਉਮੀਦਵਾਰ results.cbse.nic.in ਅਤੇ www.digilocker.gov.in ‘ਤੇ ਜਾ ਕੇ 10ਵੀਂ ਅਤੇ 12ਵੀਂ ਜਮਾਤ ਦੋਵਾਂ ਦੇ ਨਤੀਜੇ ਦੇਖ ਸਕਦੇ ਹਨ। ਇਸ ਸਾਲ 93.66 ਪ੍ਰਤੀਸ਼ਤ ਵਿਦਿਆਰਥੀਆਂ ਨੇ ਦਸਵੀਂ ਜਮਾਤ ਪਾਸ ਕੀਤੀ ਹੈ। ਪ੍ਰੀਖਿਆ ਦੇਣ ਵਾਲੇ ਇਨ੍ਹਾਂ ਵਿਦਿਆਰਥੀਆਂ ਵਿੱਚੋਂ 2221636 ਪਾਸ ਹੋਏ ਹਨ।

ਕੁੜੀਆਂ 95 ਪ੍ਰਤੀਸ਼ਤ ਨਾਲ ਪਾਸ ਹੋਈਆਂ ਜਦੋਂ ਕਿ ਮੁੰਡੇ 92.63 ਪ੍ਰਤੀਸ਼ਤ ਨਾਲ ਪਾਸ ਹੋਏ। ਇਸਦਾ ਮਤਲਬ ਹੈ ਕਿ ਕੁੜੀਆਂ ਦਾ ਨਤੀਜਾ ਮੁੰਡਿਆਂ ਨਾਲੋਂ 2.37 ਪ੍ਰਤੀਸ਼ਤ ਵੱਧ ਰਿਹਾ। ਜਦੋਂ ਕਿ 88.39 ਪ੍ਰਤੀਸ਼ਤ ਵਿਦਿਆਰਥੀਆਂ ਨੇ ਸੀਬੀਐਸਈ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਜੋ ਕਿ ਪਿਛਲੇ ਸਾਲ ਨਾਲੋਂ 0.41 ਪ੍ਰਤੀਸ਼ਤ ਵੱਧ ਹੈ।











