Friday, October 23, 2026
Home Hoshiarpur ਜੈਮਸ ਕੈਂਬਰਿਜ ਸਕੂਲ ਵਿੱਚ 12ਵੀਂ ਜਮਾਤ ਦੇ ਵਿੱਚ ਦਿਵਿਆ ਕਪੂਰ 97.4% ਅੰਕਾਂ...

ਜੈਮਸ ਕੈਂਬਰਿਜ ਸਕੂਲ ਵਿੱਚ 12ਵੀਂ ਜਮਾਤ ਦੇ ਵਿੱਚ ਦਿਵਿਆ ਕਪੂਰ 97.4% ਅੰਕਾਂ ਦੇ ਨਾਲ ਰਹੀ ਅੱਵਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਾਸਲ ਐਜੂਕੇਸ਼ਨ ਦੇ ਅਧੀਨ ਸੰਚਾਲਿਤ ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਦਾ 12ਵੀਂ ਬੋਰਡ ਪਰੀਖਿਆ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਜਮਾਤ 12ਵੀਂ ਦੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸਖਤ ਮਿਹਨਤ ਕਰਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ, ਸਕੂਲ ਦਾ ਨਤੀਜਾ ਸੌ-ਪ੍ਰਤੀਸ਼ਤ ਰਿਹਾ। ਕਾਮਰਸ ਵਿਸ਼ੇ ਦੇ ਵਿੱਚ ਦਿਵਿਆ ਕਪੂਰ ਨੇ 97.4% ਅੰਕਾਂ ਦੇ ਨਾਲ਼ ਸਕੂਲ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ,ਉੱਥੇ ਹੀ ਹਰਸ਼ਿਤਾ ਵਰਮਾ ਅਤੇ ਪਿਆ ਉੱਪਲ ਨੇ 96.4 % ਅੰਕ ਪ੍ਰਾਪਤ ਕਰਕੇ ਸਕੂਲ ਦੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਆਰਟਸ ਵਿਸ਼ੇ ਨਾਲ ਅਨਿਕਾ ਨੇ 95% ਅੰਕ ਪ੍ਰਾਪਤ ਕਰਕੇ ਪਹਿਲਾ ਅਤੇ ਅਰਸ਼ ਸੈਣੀ ਨੇ 94% ਅੰਕ ਪਾ ਕੇ ਸਕੂਲ ਦੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਸਾਇੰਸ,ਕਾਮਰਸ ਅਤੇ ਆਰਟਸ ਵਿਸ਼ੇ ਦੇ 23 ਵਿਦਿਆਰਥੀਆਂ ਨੇ 85% ਤੋਂ ਵੱਧ ਅੰਕ ਪ੍ਰਾਪਤ ਕੀਤੇ।

Advertisements

ਪ੍ਰਿੰਸੀਪਲ ਸ਼ਰਤ ਕੁਮਾਰ ਸਿੰਘ ਜੀ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਦੇ ਅਣਥੱਕ ਯਤਨਾਂ ਦੇ ਦੁਆਰਾ ਵਿਦਿਆਰਥੀਆਂ ਨੂੰ ਨਾ ਕੇਵਲ ਅੰਕ ਪ੍ਰਾਪਤ ਕਰਨ ਦੇ ਲਈ ਤਿਆਰ ਕੀਤਾ, ਉਹਨਾਂ ਨੂੰ ਜੀਵਨ ਯਾਤਰਾ ਦੇ ਹਰ ਪੜਾਅ ਦੇ ਲਈ ਵੀ ਤਿਆਰ ਕੀਤਾ ਹੈ। ਇਸ ਮੌਕੇ ਉੱਤੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਜੀ ਨੇ ਕਿਹਾ ਕਿ ਵਾਸਲ ਐਜੂਕੇਸ਼ਨ ਅਤੇ ਸਕੂਲ ਆਪਣੇ ਵਿਦਿਆਰਥੀਆਂ ਦੀ ਇਸ ਸਫਲਤਾ ਦੇ ਲਈ ਉਹਨਾਂ ਨੂੰ ਵਧਾਈ ਦਿੰਦਾ ਹੈ। ਸੰਜੀਵ ਵਾਸਲ ਨੇ ਇਸ ਸਫਲਤਾ ਦਾ ਸਿਹਰਾ ਬੱਚਿਆਂ ਦੀ ਸਖਤ ਮਿਹਨਤ ਅਤੇ ਮਾਪਿਆਂ ਦੇ ਮਾਰਗ ਦਰਸ਼ਨ ਨੂੰ ਦਿੱਤਾ। ਸਕੂਲ ਦੇ ਵਿਹੜੇ ਵਿੱਚ ਟਾਪਰ ਵਿਦਿਆਰਥੀਆਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕੇਕ ਕੱਟ ਕੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਇਆ। ਵਿਦਿਆਰਥੀਆਂ ਨੇ ਢੋਲ ਦੀ ਥਾਪ ਉੱਤੇ ਭੰਗੜਾ ਪਾ ਕੇ ਖੁਸ਼ੀਆਂ ਮਨਾਈਆ।

LEAVE A REPLY

Please enter your comment!
Please enter your name here