Friday, October 23, 2026
Home Latest ਦੋਸਤਾਂ ਨਾਲ ਨਹਿਰ ਵਿੱਚ ਨਹਾਉਣ ਗਿਆ ਨੌਜਵਾਨ ਪਾਣੀ ਦੇ ਤੇਜ਼ ਬਹਾਵ ਵਿੱਚ...

ਦੋਸਤਾਂ ਨਾਲ ਨਹਿਰ ਵਿੱਚ ਨਹਾਉਣ ਗਿਆ ਨੌਜਵਾਨ ਪਾਣੀ ਦੇ ਤੇਜ਼ ਬਹਾਵ ਵਿੱਚ ਰੁੜਿਆ, ਨਹੀਂ ਮਿਲਿਆ ਕੋਈ ਸੁਰਾਗ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਦੀ ਨਹਿਰ ਵਿੱਚ ਨਹਾਉਣ ਗਏ 15 ਸਾਲਾਂ ਦੇ ਨੌਜਵਾਨ ਨਹਿਰ ਵਿੱਚ ਡੁੱਬਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਘਰੋਂ ਆਪਣੇ ਦੋਸਤਾਂ ਦੇ ਨਾਲ ਨਹਿਰ ਵਿੱਚ ਨਹਾਉਣ ਆਇਆ ਪਿੰਡ ਕੰਗ ਦਾ ਸਾਗਰ ਨਾਮਕ ਨੌਜਵਾਨ ਪਾਣੀ ਦੇ ਤੇਜ ਬਹਾਵ ਵਿੱਚ ਰੁੜ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਡੁੱਬੇ ਨੂੰ ਦੋ ਦਿਨ ਤੋਂ ਵੱਧ ਦਾ ਸਮਾ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਪਿੰਡ ਦੇ ਸਰਪੰਚ ਮੈਂਬਰ ਪੰਚਾਇਤ ਤੇ ਹੋਰ ਮੌਹਤਬਰ ਵਿਅਕਤੀਆਂ ਦੇ ਨਾਲ ਪੁਲਿਸ ਪ੍ਰਸ਼ਾਸਨ ਤੱਕ ਸੰਪਰਕ ਕੀਤਾ, ਜਿਸ ‘ਤੇ ਨਹਿਰ ਦਾ ਪਾਣੀ ਘੱਟ ਕੀਤਾ ਗਿਆ।

Advertisements

ਪਾਣੀ ਘੱਟ ਹੋਣ ਦੇ ਬਾਅਦ ਨਹਿਰ ਦੇ ਨਜ਼ਦੀਕ ਰਜੀਵ ਗਾਂਧੀ ਕਲੋਨੀ ਦੇ ਕੁਝ ਨੌਜਵਾਨ ਜਿਹੜੇ ਕਿ ਪੇਸ਼ੇ ਵੱਜੋਂ ਗੋਤਾਖੋਰ ਹਨ, ਵੱਲੋਂ ਨਹਿਰ ਵਿੱਚ ਡੁੱਬੇ ਨੌਜਵਾਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਕਈ ਘੰਟੇ ਦੀ ਜੱਦੋ-ਜਹਿਦ ਦੇ ਬਾਅਦ ਵੀ ਨਹਿਰ ਵਿੱਚ ਡੁੱਬੇ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਪਾਇਆ। ਨੌਜਵਾਨ ਦੀ ਵੱਡੀ ਭੈਣ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੌਜਵਾਨ ਮੁੰਡੇ ਦੀ ਡੁੱਬਣ ਦੀ ਖ਼ਬਰ ਨਾਲ ਸਦਮੇ ਵਿੱਚ ਹੈ। ਚਾਚੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਬੱਚਿਆਂ ਨੂੰ ਨਹਿਰ ਵਿੱਚ ਨਹਾਉਣ ਤੋਂ ਰੋਕਣ ਕਿਸੇ ਦੇ ਨਾਲ ਵੀ ਹਾਦਸਾ ਵਾਪਰ ਸਕਦਾ ਹੈ। ਗੱਲਬਾਤ ਦੌਰਾਨ ਗੋਤਾਖੋਰੀ ਦਾ ਕੰਮ ਕਰਦੇ ਮਨੀਸ਼ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਨੌਜਵਾਨ ਦੀ ਬਹੁਤ ਭਾਲ ਕੀਤੀ ਗਈ ਹੈ ਪਰ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਹਨਾਂ ਨੂੰ ਇੰਜ ਲੱਗ ਰਿਹਾ ਹੈ ਕਿ ਨੌਜਵਾਨ ਪਾਣੀ ਦੇ ਤੇਜ਼ ਬਹਾਵ ਵਿੱਚ ਅੱਗੇ ਰੁੜ ਗਿਆ ਹੈ। ਉਹਨਾਂ ਕਿਹਾ ਕਿ ਨੌਜਵਾਨ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here