
ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਬਵਾਨਾ ਸਥਿਤ ਡੀਐਸਆਈਡੀਸੀ ਇੰਡਸਟਰੀਅਲ ਏਰੀਆ ਦੇ ਸੈਕਟਰ-2 ਵਿੱਚ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਫਾਇਰ ਵਿਭਾਗ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ 17 ਫਾਇਰ ਇੰਜਣ ਮੌਕੇ ‘ਤੇ ਭੇਜੇ ਗਏ। ਅੱਗ ਲੱਗਣ ਦੌਰਾਨ ਇਮਾਰਤ ਦੇ ਅੰਦਰ ਕੁਝ ਧਮਾਕੇ ਹੋਣ ਕਾਰਨ ਇਮਾਰਤ ਢਹਿ ਗਈ।











