Sunday, October 11, 2026
Home Latest ਅਗਨੀਵੀਰ ਦੀ ਭਰਤੀ ਸਬੰਧੀ ਇੱਕ ਦਿਨਾਂ ਮੁਫ਼ਤ ਕੋਚਿੰਗ ਸੈਸ਼ਨ 2 ਜੂਨ ਨੂੰ

ਅਗਨੀਵੀਰ ਦੀ ਭਰਤੀ ਸਬੰਧੀ ਇੱਕ ਦਿਨਾਂ ਮੁਫ਼ਤ ਕੋਚਿੰਗ ਸੈਸ਼ਨ 2 ਜੂਨ ਨੂੰ

The Stellar News Logo

ਪਟਿਆਲਾ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਟਿਆਲਾ ਵੱਲੋਂ ਅਗਨੀਵੀਰ ਦੀ ਭਰਤੀ ਸਬੰਧੀ ਇੱਕ ਦਿਨਾਂ ਮੁਫ਼ਤ ਕੋਚਿੰਗ ਸੈਸ਼ਨ ਕਰਵਾਇਆ ਜਾ ਰਿਹਾ ਹੈ। ਇਹ ਸੈਸ਼ਨ ਮਿਤੀ 2 ਜੂਨ ਦਿਨ ਸੋਮਵਾਰ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਚੱਲੇਗਾ। ਚਾਹਵਾਨ ਪ੍ਰਾਰਥੀ ਜਿਨ੍ਹਾਂ ਨੇ ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ ਕੀਤੀ ਹੋਈ ਹੈ ਉਹ ਮਿਤੀ 2 ਜੂਨ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਿੰਨੀ ਸਕੱਤਰੇਤ ਬਲਾਕ-ਡੀ ਪਟਿਆਲਾ ਵਿਖੇ ਆ ਕੇ ਭਾਗ ਲੈ ਸਕਦੇ ਹਨ।

Advertisements

ਇਸ ਤੋਂ ਇਲਾਵਾ ਚਾਹਵਾਨ ਪ੍ਰਾਰਥੀ ਇਸ ਸੈਸ਼ਨ ਦਾ ਹਿੱਸਾ ਬਣਨ  ਲਈ ਦਿੱਤੇ ਲਿੰਕ https://tinyurl.com/mrb624jh ਤੇ ਰਜਿਸਟਰ ਕਰਕੇ ਪਹਿਲਾਂ ਰਜਿਸਟਰ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ਤੇ ਸੰਪਰਕ ਕੀਤਾ ਜਾ ਸਕਦਾ ਹੈ। 

LEAVE A REPLY

Please enter your comment!
Please enter your name here