Wednesday, October 28, 2026
Home Latest ਸਤਲੁਜ ਦਰਿਆ ਵਿੱਚ ਨਹਾਉਣ ਗਏ 2 ਨੌਜਵਾਨ ਡੁੱਬੇ, ਸ਼ੁਭਪ੍ਰੀਤ ਦੀ ਲਾਸ਼ ਬਰਾਮਦ,...

ਸਤਲੁਜ ਦਰਿਆ ਵਿੱਚ ਨਹਾਉਣ ਗਏ 2 ਨੌਜਵਾਨ ਡੁੱਬੇ, ਸ਼ੁਭਪ੍ਰੀਤ ਦੀ ਲਾਸ਼ ਬਰਾਮਦ, ਗੁਰਮੀਤ ਦੀ ਭਾਲ ਜਾਰੀ

ਘੁਮਾਣ (ਦ ਸਟੈਲਰ ਨਿਊਜ਼)। ਸਤਲੁਜ ਦਰਿਆ ਵਿੱਚ ਨਹਾਉਣ ਗਏ ਪਿੰਡ ਬਲੀਏਵਾਲ ਦੇ 2 ਨੌਜਵਾਨਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਸ਼ੁਭਪ੍ਰੀਤ ਸਿੰਘ ਦੀ ਲਾਸ਼ ਬਰਾਮਦ ਹੋਈ ਹੈ ਤੇ ਗੁਰਮੀਤ ਸਿੰਘ ਉਰਫ਼ ਰਾਜੂ ਦੀ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਦੁਪਹਿਰ 2 ਵਜੇ ਅੱਤ ਦੀ ਗਰਮੀ ਹੋਣ ਕਾਰਨ ਦੋਵੇਂ ਪੱਕੇ ਦੋਸਤ ਸ਼ੁਭਪ੍ਰੀਤ ਤੇ ਗੁਰਮੀਤ ਆਪਣੇ 2 ਹੋਰ ਸਾਥੀਆਂ ਸਮੇਤ ਨਜ਼ਦੀਕ ਵਗਦੇ ਸਤਲੁਜ ਦਰਿਆ ਵਿੱਚ ਨਹਾਉਣ ਗਏ ਸਨ ਤੇ ਜਦੋਂ ਉਹਨਾਂ ਨੇ ਸਤਲੁਜ ਦਰਿਆ ਵਿੱਚ ਨਹਾਉਣ ਲਈ ਪਾਣੀ ਵਿੱਚ ਛਲਾਂਗ ਲਗਾਈ ਤਾਂ ਪਾਣੀ ਡੂੰਘਾ ਹੋਣ ਕਾਰਨ ਅਚਾਨਕ ਗੁਰਮੀਤ ਡੁੱਬਣ ਲੱਗ ਗਿਆ ਤੇ ਉਸਨੂੰ ਬਚਾਉਣ ਲਈ ਜਦੋਂ ਸ਼ੁਭਪ੍ਰੀਤ ਅੱਗੇ ਵਧੀਆ ਤਾਂ ਉਹ ਵੀ ਗਹਿਰੇ ਪਾਣੀ ਦੀ ਲਪੇਟ ਵਿੱਚ ਆ ਗਿਆ।

Advertisements

ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਦੀ ਮੱਦਦ ਨਾਲ ਸਰਚ ਓਪ੍ਰੇਸ਼ਨ ਸ਼ੁਰੂ ਕੀਤਾ ਉਹਨਾਂ ਨੇ ਕਾਫੀ ਮੁਸ਼ੱਕਤ ਦੇ ਬਾਅਦ ਸ਼ੁਭਪ੍ਰੀਤ ਦੀ ਲਾਸ਼ ਬਰਾਮਦ ਕੀਤੀ ਹੈ ਤੇ ਦੂਜੇ ਨੌਜਵਾਨ ਗੁਰਮੀਤ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here