Saturday, October 10, 2026
Home Latest ਜਗਨਨਾਥ ਰੱਥ ਯਾਤਰਾ ਵਿੱਚ ਹਿੱਸਾ ਲੈਣਗੇ ਵੀਐਚਪੀ ਤੇ ਬਜਰੰਗ ਦਲ ਦੇ ਵਰਕਰ:...

ਜਗਨਨਾਥ ਰੱਥ ਯਾਤਰਾ ਵਿੱਚ ਹਿੱਸਾ ਲੈਣਗੇ ਵੀਐਚਪੀ ਤੇ ਬਜਰੰਗ ਦਲ ਦੇ ਵਰਕਰ: ਨਰੇਸ਼ ਪੰਡਿਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਹੈਰੀਟੇਜ ਸਿਟੀ ਕਪੂਰਥਲਾ ਵਿੱਚ ਸ਼੍ਰੀ ਸ਼੍ਰੀ ਰਾਧਾ ਸ਼ਿਆਮਸੁੰਦਰ ਮੰਦਿਰ ਇਸਕੋਨ ਕਪੂਰਥਲਾ ਦੀ ਅਗਵਾਈ ਹੇਠ 28 ਜੂਨ ਨੂੰ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਨਾਲ ਕੱਢੀ ਜਾਵੇਗੀ।ਇਸ ਸਬੰਧ ਵਿੱਚ, ਸ਼੍ਰੀ ਸ਼੍ਰੀ ਰਾਧਾਸ਼ਿਆਮ ਸੁੰਦਰ ਮੰਦਿਰ ਇਸਕੋਨ ਕਪੂਰਥਲਾ ਦੇ ਅਹੁਦੇਦਾਰਾਂ ਨੀਰਜ ਅੱਗਰਵਾਲ,ਪਵਨ ਗਰੋਵਰ,ਮਨੀਸ਼ ਪਟਵਾਲ ਨੇ ਸਾਂਝੇ ਤੌਰ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਸਨਾਤਨ ਧਰਮ ਸਭਾ ਦੇ ਉਪ ਪ੍ਰਧਾਨ ਕਮਲ ਮਲਹੋਤਰਾ,ਖਜ਼ਾਨਚੀ ਬਜਿੰਦਰ ਵਧਵਾ ਨਾਲ ਮੁਲਾਕਾਤ ਕੀਤੀ ਅਤੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਵਿੱਚ ਹਿੱਸਾ ਲੈਣ ਲਈ ਸੱਦਾ ਪੱਤਰ ਦਿੱਤਾ। ਇਸ ਮੌਕੇ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਰੱਥ ਯਾਤਰਾ ਵਿੱਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਫੁੱਲਾਂ ਦੀ ਵਰਖਾ ਕਰਕੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦਾ ਸਵਾਗਤ ਕਰਨ ਦੀ ਅਪੀਲ ਕੀਤੀ।ਨਰੇਸ਼ ਪੰਡਿਤ ਨੇ ਕਿਹਾ ਕਿ ਇਸ ਸ਼ਾਨਦਾਰ ਸਮਾਗਮ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦਾ ਹਰ ਅਹੁਦੇਦਾਰ ਅਤੇ ਵਰਕਰ ਆਪਣੀ ਸਰਗਰਮ ਭੂਮਿਕਾ ਨਿਭਾਏਗਾ।

Advertisements

ਉਨ੍ਹਾਂ ਨੇ ਕਿਹਾ ਸ਼੍ਰੀ ਸ਼੍ਰੀ ਰਾਧਾ ਸ਼ਿਆਮ ਸੁੰਦਰ ਮੰਦਿਰ ਇਸ਼ਕੋਨ ਵਲੋਂ ਵੱਲੋਂ ਸੌਂਪੀ ਗਈ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਏਗਾ।ਇਸ ਦੌਰਾਨ ਨਰੇਸ਼ ਪੰਡਿਤ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰੱਥ ਯਾਤਰਾ ਦੇ ਰੂਟਾਂ ਦੀ ਸਫਾਈ ਕੀਤੀ ਜਾਵੇ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣ।ਉਨ੍ਹਾਂ ਕਿਹਾ ਕਿ ਰੱਥ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਯਕੀਨੀ ਬਣਾਇਆ ਜਾਵੇ। ਬਾਜ਼ਾਰਾਂ ਤੋਂ ਕਬਜ਼ੇ ਹਟਾਏ ਜਾਣ ਅਤੇ ਰੱਥ ਯਾਤਰਾ ਦੇ ਰੂਟ ਨੂੰ ਸਾਫ਼ ਕੀਤਾ ਜਾਵੇ ਅਤੇ ਚੂਨਾ ਛਿੜਕਿਆ ਜਾਵੇ।ਨਰੇਸ਼ ਪੰਡਿਤ ਨੇ ਕਿਹਾ ਕਿ ਜਗਨਨਾਥ ਦਾ ਅਰਥ ਹੈ ਦੁਨੀਆ ਦਾ ਨਾਥ।ਭਗਵਾਨ ਜਗਨਨਾਥ ਸ਼੍ਰੀ ਹਰੀ ਵਿਸ਼ਨੂੰ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਦਾ ਸਭ ਤੋਂ ਦਿਆਲੂ ਰੂਪ ਹੈ। ਜਗਨਨਾਥ ਰੱਥ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਦੇ ਜੀਵਨ ਦੀਆਂ ਸਾਰੀਆਂ ਮੁਸੀਬਤਾਂ ਖਤਮ ਹੋ ਜਾਂਦੀਆਂ ਹਨ।ਨਰੇਸ਼ ਪੰਡਿਤ ਨੇ ਕਿਹਾ ਕਿ ਭਗਵਾਨ ਜਗਨਨਾਥ (ਭਗਵਾਨ ਕ੍ਰਿਸ਼ਨ) ਉਨ੍ਹਾਂ ਦੇ ਭਰਾ ਬਲਰਾਮ (ਬਲਭਦਰ) ਅਤੇ ਭੈਣ ਸੁਭਦਰਾ ਰੱਥ ਯਾਤਰਾ ਦੇ ਮੁੱਖ ਦੇਵਤੇ ਹਨ। ਜੋ ਸ਼ਰਧਾਲੂ ਇਸ ਰੱਥ ਯਾਤਰਾ ਵਿੱਚ ਹਿੱਸਾ ਲੈਂਦੇ ਹਨ ਅਤੇ ਭਗਵਾਨ ਦੇ ਰੱਥ ਨੂੰ ਖਿੱਚਦੇ ਹਨ, ਉਨ੍ਹਾਂ ਨੂੰ 100 ਯੱਗ ਕਰਨ ਦਾ ਫਲ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਜੋ ਲੋਕ ਇਸ ਯਾਤਰਾ ਵਿੱਚ ਹਿੱਸਾ ਲੈਂਦੇ ਹਨ,ਉਨ੍ਹਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ।ਨਰੇਸ਼ ਪੰਡਿਤ ਨੇ ਕਿਹਾ ਕਿ ਇਸ ਦਿਨ, ਭਗਵਾਨ ਆਪਣੇ ਭਗਤਾਂ ਦੀ ਸਥਿਤੀ ਜਾਣਨ ਲਈ ਆਪਣੇ ਪਵਿੱਤਰ ਸਥਾਨ ਤੋਂ ਬਾਹਰ ਆਉਂਦੇ ਹਨ।

LEAVE A REPLY

Please enter your comment!
Please enter your name here