Saturday, October 24, 2026
Home Hoshiarpur 9 ਜੁਲਾਈ ਨੂੰ ਸਰਕਾਰੀ ਦਫਤਰਾਂ ‘ਚ ਹੜਤਾਲ ਦਾ ਸਮੱਰਥਨ ਕਰੇਗੀ ਨਗਰ ਨਿਗਮ

9 ਜੁਲਾਈ ਨੂੰ ਸਰਕਾਰੀ ਦਫਤਰਾਂ ‘ਚ ਹੜਤਾਲ ਦਾ ਸਮੱਰਥਨ ਕਰੇਗੀ ਨਗਰ ਨਿਗਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਹੁਸ਼ਿਆਰਪੁਰ ਦੇ ਯੂਨੀਅਨ ਦਫਤਰ ਵਿੱਚ ਯੂਨੀਅਨ ਮੈੇਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦੀਆ ਦੇ ਹੇਠ ਕੀਤੀ ਗਈ।

Advertisements

ਇਸ ਮੌਕੇ ਤੇ ਪੰਜਾਬ ਮਿਊਂਸੀਪਲ ਐਕਸ਼ਨ ਕਮੇਟੀ ਦੇ ਸਰਪਰਸਤ ਕੁਲਵੰਤ ਸਿੰਘ ਸੈਣੀ ਵੀ ਸ਼ਾਮਿਲ ਹੋਏ। ਜਿਸ ਵਿੱਚ ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ 09-07-2025 ਨੂੰ ਪੂਰੇ ਭਾਰਤ ਵਿੱਚ ਸਾਰੇ ਸਰਕਾਰੀ ਦਫਤਰਾਂ ਵਿੱਚ ਹਰ ਸ਼ਾਖਾ ਵੱਲੋਂ ਇਕ ਦਿਨ ਦੀ ਹੜਤਾਲ ਦੀ ਕਾੱਲ ਕੀਤੀ ਗਈ ਹੈ ਅਤੇ ਸਫਾਈ ਕਰਮਚਾਰੀ ਯੂਨੀਅਨ, ਨਗਰ ਨਿਗਮ ਹੁਸ਼ਿਆਰਪੁਰ ਵਲੋਂ ਇਸ ਹੜਤਾਲ ਦਾ ਸਮਰੱਥਣ ਕੀਤਾ ਜਾਂਦਾ ਹੈ ਅਤੇ ਨਗਰ ਨਿਗਮ ਹੁਸ਼ਿਆਰਪੁਰ ਵਿਖੇ 09-07-2025 ਨੂੰ ਸਾਰੀਆਂ ਸ਼ਾਖਾਵਾਂ ਦਾ ਕੰਮ ਬੰਦ ਰੱਖਿਆ ਜਾਵੇਗਾ।

ਇਸ ਮੌਕੇ ਤੇ ਯੂਨੀਅਨ ਦੇ ਵਾਈਸ ਪ੍ਰਧਾਨ ਸੋਮਨਾਥ ਆਦੀਆ, ਸੀਨੀਅਰ ਵਾਈਸ ਪ੍ਰਧਾਨ ਵਿਕਰਮਜੀਤ, ਚੇਅਰਮੈਨ ਬਲਰਾਮ ਭੱਟੀ, ਜੈ ਗੋਪਾਲ, ਅਸ਼ੋਕ ਕੁਮਾਰ, ਦੇਵ ਕੁਮਾਰ, ਜੋਗਿੰਦਰਪਾਲ ਆਦੀਆ, ਆਸ਼ੂ, ਹਰਬਿਲਾਸ, ਪਰਦੀਪ ਕੁਮਾਰ, ਪ੍ਰਦੀਪ ਆਦੀਆ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here