Sunday, October 25, 2026
Home Hoshiarpur ਬਲੱਡ ਡੋਨਰ ਵੈਲਫੇਅਰ ਸੁਸਾਇਟੀ ਦਸੂਹਾ ‘ਯੂਨਿਟ ਹਾਜੀਪੁਰ’ ਨੇ ਲਗਾਇਆ 179ਵਾਂ ਖੂਨਦਾਨ ਕੈਂਪ

ਬਲੱਡ ਡੋਨਰ ਵੈਲਫੇਅਰ ਸੁਸਾਇਟੀ ਦਸੂਹਾ ‘ਯੂਨਿਟ ਹਾਜੀਪੁਰ’ ਨੇ ਲਗਾਇਆ 179ਵਾਂ ਖੂਨਦਾਨ ਕੈਂਪ

ਹਾਜੀਪੁਰ (ਦ ਸਟੈਲਰ ਨਿਊਜ਼), ਦੀਪਕ ਭਾਟੀਆ। ਐਤਵਾਰ ਨੂੰ ਬਲੱਡ ਡੋਨਰ ਵੈਲਫੇਅਰ ਸੁਸਾਇਟੀ ਦਸੂਹਾ ਯੂਨਿਟ ਹਾਜੀਪੁਰ ਵੱਲੋਂ  179 ਵੇਂ ਖੂਨਦਾਨ ਕੈਂਪ ਦਾ ਆਯੋਜਨ ਸ਼੍ਰੀ ਗੁਰੂ ਰਵੀਦਾਸ ਮੰਦਰ ਪੜਾਅ ਮੁਹੱਲਾ ਹਾਜੀਪੁਰ ਵਿਖੇ ਕੀਤਾ ਗਿਆ, ਜਿਸ ਵਿਚ 52 ਯੂਨਿਟ ਬਲੱਡ ਪਰਨਵ ਹਸਪਤਾਲ ਮੁਕੇਰੀਆਂ  ਵੱਲੋਂ ਇਕੱਠਾ ਕੀਤਾ ਗਿਆ। ਕੈਂਪ ਦਾ ਉਦਘਾਟਨ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਮੁੱਖ ਸੇਵਾਦਾਰ ਅੰਕੂ ਭਾਟੀਆ, ਕਮਲ ਭਾਰਤੀ,ਅਨਿਕੇਤ ਬਿਰਲਾ, ਸੌਰਵ (ਸ਼ੱਬੂ) ਦੁਆਰਾ ਕੀਤਾ ਗਿਆ।

Advertisements

ਬਲੱਡ ਡੋਨਰ  ਵੈਲਫੇਅਰ ਸੁਸਾਇਟੀ ਦਸੂਹਾ ਦੇ ਪ੍ਰਧਾਨ ਪਰਮਿੰਦਰ ਸਿੰਘ ਬੱਬਲੂ ਨੇ ਖੂਨਦਾਨ ਕਰਨ ਪਹੁੰਚੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਸੁਸਾਇਟੀ ਦੇ ਸੈਕਟਰੀ ਰਾਹੁਲ ਕੁਮਾਰ ਤੇ ਰਜਨੀਸ਼ ਪਰਦੇਸੀ ਨੇ ਖੂਨਦਾਨ ਕਰਨ  ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਉਹਨਾਂ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ, ਹਰ ਤੰਦਰੁਸਤ ਵਿਅਕਤੀ 18 ਸਾਲ ਤੋਂ 65 ਸਾਲ ਤੱਕ ਖੂਨਦਾਨ ਕਰ ਸਕਦਾ ਹੈ। ਇਸ ਮੌਕੇ ਔਰਤਾਂ ਵੱਲੋਂ ਵੀ ਖੂਨਦਾਨ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ। ਇਸ ਤੋਂ ਇਲਾਵਾ ਜੂਥ ਪਾਵਰ ਗਰੁੱਪ ਮੁਕੇਰੀਆਂ ਦੇ ਮੈਂਬਰ ਰਵੀ ਸਰਿਆਣਾ, ਸਮੂਹ ਨੌਜਵਾਨ ਸਭਾ ਨਿਕੂ ਚੱਕ, ਸ੍ਰੀ ਗੁਰੂ ਰਵਿਦਾਸ ਮੰਦਰ ਦੇ ਸਾਰੇ ਸੇਵਾਦਾਰ, ਮਾਂ ਕਮਾਕਸ਼ੀ ਵੈਲਫੇਅਰ ਸੋਸਾਇਟੀ ਕਮਾਹੀ ਦੇਵੀ ਦੇ ਸੇਵਾਦਾਰ ਨਿਖਿਲ ਠਾਕੁਰ ਅਤੇ ਸਰਵਨ ਸਿੰਘ, ਰਕੇਸ਼ ਕੁਮਾਰ, ਕੁਲਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਤੋਂ ਇਲਾਵਾ ਬਲੱਡ ਡੋਨਰ ਵੈਲਫੇਅਰ ਸੋਸਾਇਟੀ ਦਸੂਹਾ ਦੇ ਮੈਂਬਰ ਸਿਮਰਨ ਸੰਧੂ, ਬਲਵਿੰਦਰ ਕੌਰ ਲਗਾਣਾ, ਹਿਮਾਂਸ਼ੂ ਪਰਜਾਪਤੀ, ਅਮਨ ਬਿਰਲਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here