Monday, October 19, 2026
Home Chandigarh ਮਾਨ ਸਰਕਾਰ ਨੇ Property Tax ‘ਚ 5 ਫ਼ੀਸਦੀ ਕੀਤਾ ਵਾਧਾ

ਮਾਨ ਸਰਕਾਰ ਨੇ Property Tax ‘ਚ 5 ਫ਼ੀਸਦੀ ਕੀਤਾ ਵਾਧਾ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਵਿੱਚ 5 ਫ਼ੀਸਦੀ ਤੱਕ ਵਾਧਾ ਕਰ ਦਿੱਤਾ ਹੈ। ਇਸ ਪ੍ਰਾਪਰਟੀ ਟੈਕਸ ਵਿੱਚ ਵਾਧਾ 1 ਅਪ੍ਰੈਲ 2025 ਤੋਂ ਕੀਤਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਵਲੋਂ ਆਪਣੇ ਨੋਟੀਫਿਕੇਸ਼ਨ ਵਿੱਚ ਲਿਖ ਦਿੱਤਾ ਗਿਆ ਹੈ ਕਿ ਕੇਂਦਰ ਸਰਕਾਰ ਜਾਂ ਫਿਰ ਮਾਰਕਿਟ ‘ਚੋਂ ਤੈਅ ਦਰ ਤੋਂ 0.25 ਫੀਸਦੀ ਜ਼ਿਆਦਾ ਕਰਜ਼ਾ ਲੈਣ ਲਈ ਇਸ ਟੈਕਸ ਨੂੰ ਵਧਾਉਣਾ ਜਰੂਰੀ ਹੈ।

Advertisements

ਜੇਕਰ ਸਥਾਨਕ ਸਰਕਾਰਾਂ ਵਿਭਾਗ ਇਸ ਪ੍ਰਾਪਰਟੀ ਟੈਕਸ ਵਿੱਚ ਵਾਧਾ ਨਹੀਂ ਕਰਦਾ ਹੈ ਤਾਂ ਉਹ ਤੈਅ ਦਰ ਤੋਂ 0.25 ਫੀਸਦੀ ਜ਼ਿਆਦਾ ਕਰਜ਼ ਵੀ ਨਹੀਂ ਲੈ ਸਕੇਗਾ। ਪੰਜਾਬ ਸਰਕਾਰ ਨੇ 5 ਜੂਨ 2025 ਦੀ ਤਾਰੀਖ਼ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਪੰਜਾਬ ‘ਚ 5 ਫੀਸਦੀ ਦਰ ਨਾਲ ਪ੍ਰਾਪਰਟੀ ਟੈਕਸ ਵਿੱਚ ਵਾਧਾ ਕਰ ਦਿੱਤਾ ਹੈ।

LEAVE A REPLY

Please enter your comment!
Please enter your name here