
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇਕ ਕਹਾਵਤ ਅਨੁਸਾਰ ਜਿਹਨਾਂ ਇਮਾਰਤਾਂ ਦੀ ਨੀਂਵ ਝੂਠ ਅਤੇ ਫ਼ਰੇਵ ਤੇ ਖੜੀ ਹੋਵੇ ਉਹ ਇਕ ਦਿਨ ਢਹਿ-ਢੇਰੀ ਜਰੂਰ ਹੁੰਦੀ ਹੈ ਅਤੇ ਇਹ ਸਦੀਅੰ ਤੋਂ ਚਲੀ ਆ ਰਹੀ ਕਹਾਵਤ ਅਤੇ ਕੌੜਾ ਸੱਚ ਆਮ ਆਦਮੀ ਪਾਰਟੀ ਤੇ ਪੂਰੀ ਤਰਾਂ ਨਾਲ ਸੱਚੀ ਬੈਠਦੀ ਹੈ, ਕਿਉਂਕੀ ਪੰਜਾਬ ਨੂੰ ਬਦਨਾਮ ਕਰਕੇ ਅਤੇ ਲੋਕਾਂ ਨੂੰ ਬਹਿਤਰ ਕੱਲ ਦੇ ਸਪਨੇ ਦਿਖਾ ਕੇ ਕੁਝ ਸੀਟਾਂ ਬਟੌਰਨ ਵਾਲੀ ਅਖੌਤੀ ਆਪ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜਰੀ ਵਾਲ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਗਿਰਗਟ ਦੀ ਤਰਾਂ ਰੰਗ ਬਦਲਣ ਵਿੱਚ ਮਾਹਿਰ ਹਨ। ਜਿਸਦੇ ਕਾਰਣ ਅੱਜ ਪੰਜਾਬ ਜੀ ਜਨਤਾ ਖੁਦ ਨੂੰ ਠਗਿਆ ਮਹਿਸੂਸ ਕਰ ਰਹੀ ਹੈ ਅਤੇ ਉਸਦੇ ਨੇਤਾਵਾਂ ਦੇ ਕੋਲ ਜਨਤਾ ਦੇ ਸਵਾਲਾਂ ਦਾ ਜਵਾਬ ਨਹੀਂ ਹੈ ਅਤੇ ਉਹ ਨਜਰਾਂ ਚੁਰਾਉਣ ਤੇ ਮਜਬੂਰ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕੇਜਰੀਵਾਲ ਵੱਲੋਂ ਮਜੀਠਿਆ ਤੋਂ ਮਾਫੀ ਮੰਗਣ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕੀਤਾ।

ਲਾਲੀ ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨਾਲ ਝੂਠ ਬੋਲ ਕੇ ਅਤੇ ਉਸ ਨੂੰ ਗੁਮਰਾਹ ਕਰਕੇ ਪੰਜਾਬ ਵਿੱਚ ਕੁੱਝ ਸੀਟਾਂ ਤਾਂ ਪ੍ਰਾਪਤ ਕਰ ਲਈਆਂ ਪਰ ਆਪਣੇ ਆਪ ਨੂੰ ਸਾਧ ਤੇ ਦੂਸਰਿਆਂ ਨੂੰ ਚੋਰ ਦੱਸਣ ਵਾਲੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਜਦਾ ਆਪਣਾ ਸੱਚ ਜਨਤਾ ਦੇ ਸਾਹਮਣੇ ਹੈ ਕਿ ਉਹਨਾਂ ਦੀਆਂ ਗੱਲਾਂ ਅਤੇ ਇਰਾਦਿਆਂ ਵਿੱਚ ਕਿਨਾਂ ਦਮ ਹੈ।
ਇਸ ਮੌਕੇ ਤੇ ਬੀ.ਸੀ. ਸੈਲ ਦੇ ਜਿਲਾ ਪ੍ਰਧਾਨ ਹਰਜੀਤ ਸਿੰਘ ਮਠਾਰੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਰੰਗ ਬਦਲਣ ਦੀ ਕਲਾ ਤੋਂ ਜਿੱਥੇ ਜਨਤਾ ਖਾਸਕਰ ਐਨ.ਆਰ.ਆਈ. ਪੰਜਾਬੀਆਂ ਦਾ ਵਿਸ਼ਵਾਸ ਨੂੰ ਧੱਕਾ ਲੱਗਾ ਹੈ ਉੱਥੇ ਹੀ ਉਹਨਾਂ ਦੇ ਨੇਤਾਵਾਂ ਨੂੰ ਵੀ ਆਪਣਾ ਰਾਜਨੀਤਕ ਭੱਵਿਖ ਖਤਰੇ ਵਿੱਚ ਨਜਰ ਆਉਣ ਲੱਗ ਪਿਆ ਹੈ ਅਤੇ ਉਹਨਾਂ ਨੇ ਹੋਰਨਾਂ ਪਾਰਟੀਆਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸਦੇ ਨਤੀਜੇ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਦੇਖਣ ਨੂੰ ਮਿਲਣਗੇ।
ਇਸ ਮੌਕੇ ਤੇ ਬੀ.ਸੀ. ਸੈਲ ਦੇ ਯੂਥ ਪ੍ਰਧਾਨ ਰਣਧੀਰ ਸਿੰਘ ਭਾਰਜ, ਸਤਨਾਮ ਸਿੰਧ ਬੰਟੀ, ਪ੍ਰਭਪਾਲ ਸਿੰਘ ਬਾਜਵਾ, ਕੁਲਦੀਪ ਸਿੰਘ ਬੱਬੂ ਬਜਵਾੜਾ, ਹਰਿੰਦਰਪਾਲ ਸਿੰਘ ਗੁਡੂ ਬੈਂਸ, ਰਵਿੰਦਰਪਾਲ ਸਿੰਘ, ਜਪਿੰਦਰਪਾਲ ਸਿੰਘ, ਹਰਦੀਪ ਸਿੰਘ ਡੋਲਾ, ਹਰਜਿੰਦਰ ਸਿੰਘ ਵਿਰਦੀ ਤੇ ਦਲਜਿੰਦਰ ਧਾਮੀ ਮੌਜੂਦ ਸਨ।












