
ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ-ਦੀਪਕ ਭਾਟੀਆ। ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਐੱਸ.ਐੱਮ.ਓ. ਡਾਕਟਰ ਦਵਿੰਦਰ ਪਾਲ ਸਿੰਘ ਸੀ.ਐਚ. ਸੀ. ਹਾਜੀਪੁਰ ਦੀ ਯੋਗ ਅਗੁਵਾਈ ਹੇਠ ਸ਼ਿਵਾਲਿਕ ਹਿੱਲਜ਼ ਸੋਸਾਇਟੀ ਅਤੇ ”ਬੜਤੇ ਕਦਮ” ਦੇ ਸਾਂਜੇ ਸਹਿਯੋਗ ਨਾਲ ਬੱਚੇਦਾਨੀ ਦੇ ਕੈਂਸਰ ਅਤੇ ਇਨਫੈਕਸ਼ਨ ਸੰਬੰਧੀ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਸੀ.ਐਚ. ਓ. ,ਏ.ਐਨ. ਐੱਮ. ਅਤੇ ਆਸ਼ਾ ਵਰਕਰ ਨੇ ਹਿੱਸਾ ਲਿਆ। ਇਸ ਮੌਕੇ ਐਨ.ਸੀ.ਡੀ. ਸਟਾਫ ਨੇ ਦੱਸਿਆ ਕਿ ਔਰਤਾਂ ਵਿੱਚ ਬੱਚੇ ਦਾਨੀ ਦਾ ਕੈਂਸਰ ਦੇ ਕੇਸਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ।

ਇਸੇ ਨਾਲ ਹੀ ਓਹਨਾ ਨੇ ਯੂ.ਟੀ.ਆਈ. ਅਤੇ ਮਾਹਮਾਰੀ ਦੇ ਦੌਰਾਨ ਸਾਫ ਸਫਾਈ ਵਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਅਸੁਰੱਖਿਅਤ ਅਤੇ ਜਿਆਦਾ ਲੋਕ ਨਾਲ ਯੋਨ ਸੰਬੰਧ ਰੱਖਣ ਨਾਲ ਯੂ ਟੀ ਆਈ ਅਤੇ ਬੱਚੇ ਦਾਨੀ ਦੇ ਕੈਂਸਰ ਹੋਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ। ਇਸ ਮੌਕੇ ਉੱਤੇ ਅਮਰਜੀਤ ਹਮਰੋਲ ਚੀਫ ਅਡਵਿਸ਼ਰ ਸ਼ਿਵਾਲਿਕ ਹਿੱਲਜ਼ ਸੋਸਾਇਟੀ ਨੇ ਵੀ ਮਾਹਵਾਰੀ ਦੌਰਾਨ ਸਾਫ ਸਫਾਈ ਰੱਖਣ ਵਾਰੇ ਅਤੇ ਵਧੀਆ ਸੈਨਟਰੀ ਪੈਡ ਵਰਤਣ ਦਾ ਸੁਜਾਵ ਦਿੱਤਾ, ਜਿਸ ਨਾਲ ਅਣਗਿਣਤ ਬਿਮਾਰੀਆਂ ਤੋਂ ਬਚਾਉ ਰਹਿੰਦਾ ਹੈ। ਇਸ ਮੌਕੇ ਜਯੋਤੀ ਪੂਰੀ ,ਰਾਜਵਿੰਦਰ ਕੌਰ, ਹਸਪਤਾਲ ਦਾ ਸਟਾਫ ਅਤੇ ਮਰੀਜ਼ ਹਾਜਿਰ ਸਨ। ਆਯੁਸ਼ਮਾਨ ਅਰੋਗਿਆ ਕੇਂਦਰ-ਨਿੱਕੂ ਚੱਕ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ।












