Monday, October 19, 2026
Home Hoshiarpur ਬੇਕਾਬੂ ਹੋ ਕੇ ਥਾਰ ਦਰਖ਼ਤ ਨਾਲ ਟਕਰਾਈ, ਸਰਪੰਚ ਦੇ ਇਕਲੌਤੇ ਪੁੱਤ ਸਮੇਤ...

ਬੇਕਾਬੂ ਹੋ ਕੇ ਥਾਰ ਦਰਖ਼ਤ ਨਾਲ ਟਕਰਾਈ, ਸਰਪੰਚ ਦੇ ਇਕਲੌਤੇ ਪੁੱਤ ਸਮੇਤ 2 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ  ਮਾਹਿਲਪੁਰ-ਫਗਵਾੜਾ ਰੋਡ ਪਿੰਡ ਪਾਲਦੀ ਨਜ਼ਦੀਕ ਇਕ ਥਾਰ ਬੇਕਾਬੂ ਹੋ ਕੇ ਦਰਖ਼ਤ ਨਾਲ ਟਕਰਾ ਗਈ। ਇਸ ਹਾਦਸੇ ਵਿਚ ਢਾਡਾ ਖੁਰਦ ਦੇ ਸਰਪੰਚ ਦੇ ਇਕਲੌਤੇ ਪੁੱਤ ਸਮੇਤ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਥਾਰ ਦੇ ਪਰਖੱਚੇ ਉੱਡ ਗਏ।

Advertisements

ਮੌਕੇ ’ਤੇ ਪਿੰਡ ਢਾਡਾਂ ਖੁਰਦ ਦੇ ਨੌਜਵਾਨ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਦੂਸਰੇ ਪਿੰਡ ਮੁੱਖੋ ਮਜਾਰਾ ਦੇ ਨੌਜਵਾਨ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਹੁਸ਼ਿਆਰਪੁਰ ਦੇ ਕਿਸੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਹੈ ਅਤੇ ਉਥੋਂ ਵੀ ਉਸ ਨੂੰ ਲੁਧਿਆਣਾ ਵਿਖੇ ਭੇਜ ਦਿੱਤਾ ਗਿਆ, ਜਿਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here