
ਮੋਗਾ (ਦ ਸਟੈਲਰ ਨਿਊਜ਼), ਰਿਪੋਰਟ-ਨਰੇਸ਼ ਕੌੜਾ। ਮੋਗਾ ਪੁਲਿਸ ਨੇ 3 ਵਿਅਕਤੀਆਂ ਨੂੰ 100 ਗ੍ਰਾਮ ਹੈਰੋਇਨ ਅਤੇ 1 ਨਜਾਇਜ ਹਥਿਆਰ ਦੇਸੀ ਪਿਸਟਲ ਸਮੇਤ ਕਾਬੂ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਵਰੁਣ ਨੇ ਦੱਸਿਆ ਕਿ ਮੁਖਬਰ ਦੇ ਆਧਾਰ ਤੇ ਬੋਬੀ ਸਿੰਘ ਪੁੱਤਰ ਗੁਲਸ਼ਨ ਸਿੰਘ, ਸਾਹਿਲ ਸਿੰਘ ਪੁੱਤਰ ਕੁਲਬੀਰ ਸਿੰਘ, ਜੋਬਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਜਿਲ੍ਹਾਂ ਅੰਮ੍ਰਿਤਸਰ ਨੂੰ 100 ਗ੍ਰਾਮ ਹੈਰੋਇਨ, 1 ਮੋਟਰਸਾਈਕਲ ਅਤੇ 1 ਨਜਾਇਜ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਆਰੋਪੀਆਂ ਪਾਸੋਂ ਪੁਛਗਿਛ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।












