
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ 7 ਜੁਲਾਈ 2025 ਨੂੰ ਸ਼ਰਾਬ ਕਾਰੋਬਾਰੀ ਦੀ ਦੁਕਾਨ ਦੇ ਸਾਹਮਣੇ ਗ੍ਰੇਨੇਡ ਧਮਾਕਾ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਰਾਜਸਥਾਨ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਪੁਲਿਸ ਨੇ 3 ਨਾਬਾਲਿਗ ਸਮੇਤ 6 ਬਦਮਾਸ਼ਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਰਾਜਸਥਾਨ ਸੀਆਈਡੀ ਕ੍ਰਾਈਮ ਬ੍ਰਾਂਚ ਵੱਲੋਂ ਇੱਕ ਵੱਡੀ ਕਾਰਵਾਈ ਵਿੱਚ, ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਛੇ ਮੁਲਜ਼ਮਾਂ ਨੂੰ ਅਪਰਾਧ ਕਰਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵੱਲੋਂ ਇੱਕ ਸਾਂਝੇ ਆਪ੍ਰੇਸ਼ਨ ਵਿੱਚ, ਜੈਪੁਰ ਅਤੇ ਟੋਂਕ ਤੋਂ ਫੜੇ ਗਏ ਇਨ੍ਹਾਂ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਜੈਪੁਰ ਅਤੇ ਟੋਂਕ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸ਼ਿਵਮ ਉਰਫ਼ ਬਿੱਟੂ ਪੁੱਤਰ ਸੰਜੀਵ ਯਾਦਵ ਵਾਸੀ ਚੰਦੋਲੀ, ਉੱਤਰ ਪ੍ਰਦੇਸ਼, ਜਤਿੰਦਰ ਚੌਧਰੀ ਪੁੱਤਰ ਭਾਗਚੰਦ ਵਾਸੀ ਟੋਂਕ, ਰਾਜਸਥਾਨ, ਸੰਜੇ ਪੁੱਤਰ ਬੁਧਰਾਮ ਵਾਸੀ ਹਨੂੰਮਾਨਗੜ੍ਹ, ਰਾਜਸਥਾਨ, ਸੋਨੂੰ ਉਰਫ਼ ਕਾਲੀ ਪੁੱਤਰ ਸੋਨੂੰ ਉਰਫ਼ ਕਾਲੀ ਪੁੱਤਰ ਮਨਦਲਾ ਵਾਸੀ ਪੰਜਾਬ ਯੂ.ਪੀ. ਰਾਜੂ ਪਾਸਵਾਨ, ਵਾਸੀ ਕਪੂਰਥਲਾ, ਪੰਜਾਬ ਅਤੇ ਨਾਬਾਲਗ ਮੁਲਜ਼ਮ ਸ਼ਾਮਲ ਹੈ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਸਾਰੇ ਕੈਨੇਡਾ ਵਿੱਚ ਰਹਿਣ ਵਾਲੇ ਜ਼ੀਸ਼ਾਨ ਅਖਤਰ ਦੇ ਸੰਪਰਕ ਵਿੱਚ ਸਨ, ਜੋ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਦਾ ਹੈ ਅਤੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ, ਮਨੂ ਅਗਵਾਨ ਅਤੇ ਗੋਪੀ ਨਵਸ਼ਰੀਆ ਨਾਲ ਜੁੜਿਆ ਹੋਇਆ ਹੈ। ਜ਼ੀਸ਼ਾਨ ਅਖਤਰ ਨੇ ਨਾ ਸਿਰਫ਼ ਨਵਾਂਸ਼ਹਿਰ ਧਮਾਕੇ ਲਈ ਗ੍ਰਨੇਡ ਮੁਹੱਈਆ ਕਰਵਾਏ ਸਨ, ਸਗੋਂ ਉਨ੍ਹਾਂ ਨੂੰ ਆਜ਼ਾਦੀ ਦਿਵਸ ਦੇ ਆਲੇ-ਦੁਆਲੇ ਦਿੱਲੀ ਅਤੇ ਗਵਾਲੀਅਰ ਵਿੱਚ ਧਮਾਕੇ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਸੀ।












