
ਸਮਰਾਲਾ (ਦ ਸਟੈਲਰ ਨਿਊਜ਼)। ਸਮਰਾਲਾ ਦੀ ਕਪਿਲਾ ਕਲੋਨੀ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਵੱਲੋਂ ਗੁਆਂਡ ਵਿੱਚ ਰਹਿੰਦੇ ਵਕੀਲ ਤੇ ਕਿਰਪਾਨ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਵਿਅਕਤੀ ਨੂੰ ਬਚਾਉਣ ਗਈ ਉਸਦੀ ਪਤਨੀ ਤੇ ਉਸਦੀ ਮਾਂ ਤੇ ਵੀ ਮੁਲਜ਼ਮ ਵੱਲੋਂ ਕਿਰਪਾਨ ਨਾਲ ਹਮਲਾ ਕਰ ਦਿੱਤਾ ਕੀਤਾ ਗਿਆ। ਜਿਸ ਨਾਲ ਪਤੀ,ਪਤਨੀ ਤੇ ਮਾਤਾ ਬੁਰੀ ਤਰ੍ਹਾਂ ਜਖਮੀ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੀੜਤ ਕੁਲਤਾਰ ਸਿੰਘ ਨੇ ਦੱਸਿਆ ਕਿ ਉਹ ਐਡਵੋਕੇਟ ਹੈ ਤੇ ਖਮਾਣੋ ਪ੍ਰੈਕਟਿਸ ਕਰਦਾ ਹੈ। ਜਦੋਂ ਸਵੇਰੇ ਕਰੀਬ 9 ਵਜੇ ਉਹ ਮੋਟਰਸਾਈਕਲ ’ਤੇ ਸਵਾਰ ਹੋ ਆਪਣੇ ਘਰ ਤੋਂ ਮੋਟਰਸਾਈਕਲ ਚਲਾ ਕੇ ਗੁਜ਼ਰਦਾ ਹੈ ਤਾਂ ਉਸ ਦਾ ਗੁਆਂਢੀ ਬਿੱਲੂ ਕਿਰਪਾਨ ਨਾਲ ਉਸ ਉੱਪਰ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਕੁਝ ਦਿਨਾਂ ਤੋਂ ਆਪਣੇ ਘਰ ਦੇ ਬਾਹਰ ਉੱਚੀ ਉੱਚੀ ਉਹਨਾਂ ਨੂੰ ਗਾਲਾਂ ਕੱਢਦਾ ਰਿਹਾ ਹੈ ਤੇ ਮੁਲਜਮ ਨਸ਼ੇ ਕਰਨ ਦਾ ਆਦਿ ਹੈ। ਉਹਨਾਂ ਕਿਹਾ ਕਿ ਵਕੀਲ ਲੋਕਾਂ ਨੂੰ ਇਨਸਾਫ ਦਵਾਉਂਦੇ ਹਨ ਪਰ ਵਕੀਲਾਂ ਦੇ ਉੱਪਰ ਹੀ ਨਸ਼ੇੜੀ ਹਮਲਾ ਕਰਨ ਲੱਗ ਜਾਣ ਤਾਂ ਸਮਾਜ ਦਾ ਕੀ ਹੋਵੇਗਾ। ਇਸ ਸਬੰਧੀ ਥਾਣਾ ਮੁਖੀ ਪਵਿੱਤਰ ਸਿੰਘ ਨਾਲ ਜਦ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਹਮਲਾਵਰ ਜਿਸ ਦਾ ਨਾਮ ਬਿੱਲੂ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਉੱਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।












