
ਹੁਸ਼ਿਆਰਪੁਰ (ਦ ਸਟੈਲਰ ਨਿਊਜ)। ਹੁਸ਼ਿਆਰਪੁਰ ਦੇ ਕ੍ਰਿਸ਼ਨਾ ਨਗਰ ਵਿੱਚ ਸਥਿਤ ਰਯਾਤ ਬਾਹਰਾ ਪਲੇਅ ਵੇ ਸਕੂਲ ਵਿੱਚ ਸੁਤੰਤਰਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਬਚਿੱਆਂ ਨੇ ਭਾਗ ਲਿਆ। ਬੱਚਿਆਂ ਨੇ ਸੁਤੰਤਰਤਾ ਸੈਨਿਕਾ ਦੀਆਂ ਪੋਸ਼ਾਕਾਂ ਪਾਈਆਂ। ਜਿਸ ਦੌਰਾਨ ਕੁਝ ਬੱਚਿਆ ਨੇ ਦੇਸ਼ਭਗਤੀ ਦੇ ਗੀਤ ਗਾਏ।

ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਰਸ਼ਮੀ ਸ਼ਰਮਾ ਨੇ ਬੱਚਿਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਤਿੰਰਗੇ ਦੀ ਸ਼ਾਨ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਨੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਕੇ ਡਾਂਸ ਕੀਤਾ। ਇਸ ਮੌਕੇ ਤੇ ਸਕੂਲ ਦੇ ਕਾੱਡਿਨੇਟਰ ਹੀਤੂ ਭੱਲਾ, ਸੰਦੀਪ, ਤਰਨ, ਪੂਨਮ ਆਦਿ ਹੋਰ ਅਧਿਆਪਕ ਸ਼ਾਮਿਲ ਸਨ।












