
ਦਿੱਲੀ(ਦ ਸਟੈਲਰ ਨਿਊਜ)। ਪ੍ਰਧਾਨਮੰਤਰੀ ਨਰਿੰਦਰ ਮੋਦੀ ਰਾਜਘਾਟ ਵਿੱਚ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਜਿਸ ਤੋਂ ਬਾਅਦ ਉਹਨਾਂ ਨੇ ਲਾਲ ਕਿਲ੍ਹੇ ਤੇ ਝੰਡਾ ਲਹਿਰਾਇਆ। ਪ੍ਰਧਾਨਮੰਤਰੀ ਮੋਦੀ ਨੇ ਲਾਲ ਕਿਲ੍ਹੇ ਤੇ 10ਵੀਂ ਵਾਰ ਤਿੰਰਗਾ ਲਹਿਰਾਇਆ। ਇਸ ਮੌਕੇ ਤੇ ਮੋਦੀ ਨੇ ਭਗਵੇਂ ਰੰਗ ਦੀ ਪੰਗ ਬੰਨ੍ਹੀ ਹੋਈ ਸੀ। ਇਸ ਦੌਰਾਨ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਦੌਰਾਨ ਮੋਦੀ ਨੇ ਦੇਸ਼ ਦੇ ਵਿਕਾਸ ਬਾਰੇ ਗੱਲ ਕੀਤੀ।

ਪ੍ਰਧਾਨ ਮੰਤਰੀ ਵਲੋ ਦੇਸ਼ ਵਾਸੀਆਂ ਨੂੰ 3 ਗਾਰੰਟੀਆਂ ਦਿੱਤੀਆਂ ਗਈਆਂ। ਪਹਿਲਾ–ਅਗਲੇ ਕੁਝ ਸਾਲਾਂ ਵਿੱਚ ਭਾਰਤ ਇੱਕ ਆਰਥਿਕ ਸ਼ਕਤੀਸ਼ਾਲੀ ਦੇਸ਼ ਬਣ ਜਾਵੇਗਾ। ਦੂਜਾ- ਸ਼ਹਿਰਵਾਸੀਆਂ ਨੂੰ ਕਿਰਾਏ ਤੇ ਰਹਿਣ ਵਾਲਿਆਂ ਨੂੰ ਬੈਂਕ ਤੋ ਕਰਜ਼ਿਆਂ ਵਿੱਚ ਰਿਆਇਤ ਦਿੱਤੀ ਜਾਵੇਗੀ। ਤੀਜਾ-ਦੇਸ਼ ਭਰ ਵਿੱਚ 10 ਹਜ਼ਾਰ ਤੋਂ 25 ਹਜ਼ਾਰ ਜਨ ਔਸ਼ਧੀ ਕੇਂਦਰ ਖੋਲ੍ਹੇ ਜਾਣਗੇ। ਇਸ ਮੌਕੇ ਉਹਨਾਂ ਨੇ ਸ਼ਾਨਦਾਰ ਪਰੇਡ ਤੋਂ ਸਲਾਮੀ ਲਈ।












