Thursday, October 22, 2026
Home Latest ਮਦਰਸਾ ਦਾਰ ਏ ਅਬੂ ਅਯੂਬ ਵਿਚ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ, ਰਾਣਾ ਗੁਰਜੀਤ...

ਮਦਰਸਾ ਦਾਰ ਏ ਅਬੂ ਅਯੂਬ ਵਿਚ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ, ਰਾਣਾ ਗੁਰਜੀਤ ਸਿੰਘ ਨੇ ਝੰਡਾ ਲਹਿਰਾਇਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਆਜ਼ਾਦੀ ਦਿਹਾੜੇ ਦੇ ਸਬੰਧ ਵਿਚ ਸਥਾਨਕ ਅੰਮਿ੍ਤਸਰ ਰੋਡ ‘ਤੇ ਮਦਰਸਾ ਦਾਰ ਏ ਅਬੂ ਅਯੂਬ ਦੇ ਪ੍ਰਧਾਨ ਮੌਲਾਨਾ ਅਮਾਨੁੱਲਾ ਮਜਾਹਰੀ ਦੀ ਦੇਖ ਰੇਖ ਹੇਠ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਹਾਜ਼ਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ  ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਦੇਸ਼ ਦੀ ਏਕਤਾ, ਅਖੰਡਤਾ ਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਅਪੀਲ ਕੀਤੀ ਕਿ ਸਮੂਹ ਪੰਜਾਬੀਆਂ ਨੂੰ  ਇੱਕਜੁੱਟ ਹੋ ਕੇ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।

Advertisements

ਸਮਾਗਮ ਵਿਚ ਮਦਰਸੇ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਨਜ਼ਮਾਂ ਪੇਸ਼ ਕੀਤੀਆਂ। ਇਸੇ ਦੌਰਾਨ ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ ਨੇ ਵੀ ਮੁਸਲਿਮ ਭਾਈਚਾਰੇ ਨੂੰ  ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਤੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਾਰੇ ਧਰਮਾਂ ਦੇ ਲੋਕਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਮਾਗਮ ਵਿਚ ਕਾਂਗਰਸ ਆਗੂ ਕੁਲਦੀਪ ਸਿੰਘ, ਨਿਗਮ ਦੇ ਡਿਪਟੀ ਮੇਅਰ ਵਿਨੋਦ ਗੁਪਤਾ, ਸੁਰਿੰਦਰ ਕੁਮਾਰ ਵਾਲੀਆ ਤੋਂ ਇਲਾਵਾ ਜਮੀਅਤ ਉਲਮਾ ਏ ਹਿੰਦ ਦੇ ਜ਼ਿਲ੍ਹਾ ਪ੍ਰਧਾਨ ਮਜਹਰ ਆਲਮ ਮਜਾਹਰੀ, ਹਾਜੀ ਅਬਦੁਲ ਗੁਫਾਰ, ਹਾਜੀ ਤਨਵੀਰ ਮੌਲਾਨਾ, ਅਬਦੁਲ ਹਮੀਦ, ਡਾ. ਇਮਤਿਆਜ਼ ਖ਼ਾਨ ਨਕੋਦਰ, ਯਾਕੂਬ ਅਲੀ ਪ੍ਰਧਾਨ ਗੁੱਜਰ ਸਭਾ, ਕਾਸਿਮ ਦੀਨ, ਡਾ. ਰਿਹਾਨ ਅਲੀ, ਹਾਜ਼ੀ ਉਮਰ, ਹਾਜੀ ਸਲੀਮ, ਸਹਿਜਾਦ, ਮੁਹੰਮਦ ਸਾਕਿਬ, ਕਾਰੀ ਅਬੁਦਲ ਸਲਾਮ, ਨਵਾਬ ਅਸ਼ਰਫ ਅਲੀ, ਅਸ਼ਰਤ ਅਲੀ, ਮਨਸੂਰ ਅਲੀ, ਰਾਸ਼ਿਦ, ਸਿਕੰਦਰ ਸ਼ੇਖ਼, ਅਬਦੁਲ ਖਾਨ, ਸਰਫ਼ਰਾਜ਼ ਖਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਦੇਸ਼ ਦੀ ਅਮਨ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਦੁਆ ਕੀਤੀ ਗਈ।

LEAVE A REPLY

Please enter your comment!
Please enter your name here