
ਦਿੱਲੀ (ਦ ਸਟੈਲਰ ਨਿਊਜ਼)। ਕੇਂਦਰ ਸਰਕਾਰ ਨੇ ਸੁਰੱਖਿਆ ਐਕਟ ਅਧੀਨ ਪੰਜਾਬ ਦੇ 10 ਲੱਖ ਲਾਭਪਾਤਰੀਆ ਨੂੰ ਸ਼ੱਕੀ ਕਰਾਰ ਦਿੱਤਾ ਹੈ। ਕੇਂਦਰ ਨੇ ਅਜਿਹੇ ਸ਼ੱਕੀ ਲਾਭਪਾਤਰੀ ਦੀ ਸ਼ਨਾਖਤ ਕੀਤੀ ਹੈ ਜਿਹੜੇ ਵਿੱਤੀ ਤੌਰ ਤੇ ਤਕੜੇ ਹਨ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 30 ਸਤੰਬਰ ਤੱਕ ਇਹਨਾਂ ਸ਼ੱਕੀਆਂ ਦੀ ਪੁਸ਼ਟੀ ਕਰਨ ਤੇ ਨਾਮ ਹਟਾਉਣ ਨੂੰ ਕਿਹਾ ਹੈ।

ਆਪ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਭਾਜਪਾ ਗਰੀਬਾ ਵਿਰੁੱਧ ਸਾਜ਼ਿਸ਼ਾਂ ਰਚ ਰਹੀ ਹੈ। ਧਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ 10 ਲੱਖ ਗਰੀਬਾਂ ਦੇ ਰਾਸ਼ਨ ਕਾਰਡ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜੋ ਕਿ ਸਿੱਧੀ-ਸਿੱਧੀ ਗਰੀਬ ਮਾਰ ਹੈ।
ਧਾਲੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਜਪਾ ਦੇ ਲੋਕ ਗੈਂਰ ਕਾਨੂੰਨੀ ਢੰਗ ਨਾਲ ਪਿੰਡਾ ਵਿੱਚ ਜਾ ਕਿ ਲੋਕਾ ਦਾ ਨਿੱਜੀ ਡਾਟਾ ਇੱਕਠਾ ਕਰ ਰਹੇ ਹਨ। ਕੇਂਦਰ ਮੁਤਾਬਕ ਸ਼ੱਕੀ ਲਾਭਪਾਤਰੀ ਆਮਦਨ ਟੈਕਸ ਭਰ ਰਹੇ ਹਨ ਅਤੇ ਉਹ ਜ਼ਮੀਨਾਂ ਦੇ ਮਾਲਕ ਹਨ।












