Wednesday, October 14, 2026
Home Chandigarh ਮੋਹਾਲੀ ਤੋਂ ਸ਼ੂਟਰ ਕਾਬੂ, ਹੁਸ਼ਿਆਰਪੁਰ ਦਾ ਹੈ ਵਸਨੀਕ, ਹਥਿਆਰ ਬਰਾਮਦ

ਮੋਹਾਲੀ ਤੋਂ ਸ਼ੂਟਰ ਕਾਬੂ, ਹੁਸ਼ਿਆਰਪੁਰ ਦਾ ਹੈ ਵਸਨੀਕ, ਹਥਿਆਰ ਬਰਾਮਦ

ਮੋਹਾਲੀ (ਦ ਸਟੈਲਰ ਨਿਊਜ਼)। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਮੋਹਾਲੀ ਵਿੱਚ ਇੱਕ ਗੈਂਗਸਟਰ ਜੋ ਕਿ ਹਿਮਾਚਲ ਪ੍ਰਦੇਸ਼ ਅਤੇ ਊਨਾ ਵਿੱਚ ਹੋਏ ਕਤਲ ਵਿੱਚ ਸ਼ਾਮਲ ਸੀ, ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਉਹ ਵਿਦੇਸ਼ ਵਿੱਚ ਬੈਠੇ ਆਪਣੇ ਹੈਂਡਲਰ ਨਾਲ ਜੁੜਿਆ ਹੋਇਆ ਸੀ। ਆਰੋਪੀ ਤੋਂ ਇੱਕ ਪਿਸਤੌਲ ਅਤੇ 6 ਕਾਰਤੂਸ ਬਰਾਮਦ ਕੀਤੇ ਗਏ ਹਨ। ਆਰੋਪੀ ਦੀ ਪਹਿਚਾਣ ਵਿਪਿਨ ਕੁਮਾਰ ਨਿਵਾਸੀ ਬੱਸੀਮੁੱਦਾ, ਬਾਗਪੁਰ ਮੰਦਰ, ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisements

ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਵਿਪਿਨ ਕੁਮਾਰ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਖਵਾਜਾ ਬਸਲ ਪਿੰਡ ਵਿੱਚ ਰਾਕੇਸ਼ ਕੁਮਾਰ ਉਰਫ ਗੱਗੀ ਦੇ ਕਤਲ ਵਿੱਚ ਸ਼ਾਮਲ ਮੁੱਖ ਸ਼ੂਟਰਾਂ ਵਿੱਚੋਂ ਇੱਕ ਸੀ। ਇਹ ਘਟਨਾ ਵਿਦੇਸ਼ੀ ਗੈਂਗਸਟਰਾਂ ਲਾਡੀ ਭੱਜਲ ਉਰਫ਼ ਕੂਨਰ ਅਤੇ ਮੋਨੂੰ ਗੁੱਜਰ (ਰਵੀ ਬਲਾਚੌਰੀਆ ਗੈਂਗ) ਅਤੇ ਬੱਬੀ ਰਾਣਾ (ਸੋਨੂੰ ਖੱਤਰੀ ਗੈਂਗ) ਵਿਚਕਾਰ ਗੈਂਗ ਵਾਰ ਦਾ ਸਿੱਧਾ ਨਤੀਜਾ ਸੀ। ਮ੍ਰਿਤਕ ਰਾਕੇਸ਼ ਕੁਮਾਰ ਉਰਫ਼ ਗੱਗੀ, ਵਿਦੇਸ਼ੀ ਗੈਂਗਸਟਰ ਬੱਬੀ ਰਾਣਾ ਦਾ ਸਾਥੀ ਸੀ, ਜੋ ਕਿ ਸੋਨੂੰ ਖੱਤਰੀ ਦਾ ਕਰੀਬੀ ਸਹਿਯੋਗੀ ਹੈ। ਰਾਕੇਸ਼ ਕੁਮਾਰ ਉਰਫ਼ ਗੱਗੀ ਦੀ 27 ਜੁਲਾਈ ਨੂੰ ਊਨਾ ਦੇ ਅੱਪਰ ਬਸਲ ਵਿੱਚ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਇੱਕ ਨਾਈ ਦੀ ਦੁਕਾਨ ‘ਤੇ ਵਾਲ ਕਟਵਾਉਣ ਗਿਆ ਸੀ। ਫਿਲਹਾਲ ਆਰੋਪੀ ਪਾਸੋਂ ਪੁੱਛਗਿਛ ਜਾਰੀ ਹੈ।

LEAVE A REPLY

Please enter your comment!
Please enter your name here