
ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆ ਵਿੱਚ ਮੀਂਹ ਪੈਂਣ ਕਾਰਨ ਸੁਖਨਾ ਝੀਲ ਵਿੱਚ ਪਾਣੀ ਵੱਧ ਰਿਹਾ ਹੈ। ਪਾਣੀ ਨੂੰ ਵਧਦੇ ਵੇਖਦੇ ਯੂਟੀ ਪ੍ਰਸ਼ਾਸਨ ਨੇ ਦੂਸਰੀ ਵਾਰ ਸੋਖਨਾ ਝੀਲ ਦੇ 3 ਫਲੱਡ ਗੇਟਾਂ ਵਿੱਚੋ ਇਕ ਗੇਟ ਖੋਲ੍ਹ ਦਿੱਤਾ ਹੈ। ਪਾਣੀ ਦਾ ਪੱਧਰ 1162.8 ਫੁੱਟ ਸੀ, ਜੋ ਕਿ ਖਤਰੇ ਦੇ ਨਿਸ਼ਾਨ 1163 ਫੁੱਟ ਤੇ ਬਹੁਤ ਨਜ਼ਦੀਕ ਸੀ।

ਇਸ ਕਰਕੇ ਰਾਤ ਨੂੰ ਪਾਣੀ ਮੁੜ ਵਧਣ ’ਤੇ ਦੁਬਾਰਾ ਫਲੱਡ ਗੇਟ ਖੋਲ੍ਹ ਦਿੱਤੇ ਗਏ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਣਿਾ ਹੈ ਕਿ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਘੱਟਣ ਤੇ ਫਲੱਡ ਗੇਟ ਬੰਦ ਕਰ ਦਿੱਤੇ ਜਾਣਗੇ।












