
ਹਰਿਆਣਾ (ਦ ਸਟੈਲਰ ਨਿਊਜ਼)। ਨੋਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਦੇ ਸਹਿਯੋਗ ਨਾਲ ਕਰਤਾਰ ਮੈਮੋਰੀਅਲ ਹਸਪਤਾਲ ਤਗੜਾ ਸੀਕਰੀ ਵਿਖੇ ਆਈ ਡੋਨੇਸ਼ਨ ਐਸੋਸੀਏਸ਼ਨ ਵਲੋਂ ਨੇਤਰਦਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿਚ ਕਰਤਾਰ ਮੈਮੋਰੀਅਲ ਹਸਪਤਾਲ ਸੀਕਰੀ ਦੇ ਦੇ ਐਮ ਡੀ ਪਰਮਵੀਰ ਸਿੰਘ ਦਵਿੰਦਰ ਸਿੰਘ ਸਮੂਹ ਸਟਾਫ ਅਤੇ ਪਤਵੰਤਿਆਂ ਨੇ ਹਿਸਾ ਲਿਆ। ਕੈਂਪ ਦੀ ਅਗਵਾਈ ਕਰਦਿਆਂ ਉਂਕਾਰ ਸਿੰਘ ਖਾਲਸਾ ਨੇ ਆਏ ਪਤਵੰਤਿਆਂ ਨੂੰ ਕੈਂਪ ਸਬੰਧੀ ਜਾਣਕਾਰੀ ਦੇਂਣ ਲਈ ਸਟੇਜ ਤੇ ਬੁਲਾਇਆ। ਬਹਾਦਰ ਸਿੰਘ ਸੁਨੇਤ ਨੇ ਆਸੋਸੀਏਸਨ ਵਲੋਂ ਚਲਾਈਆ ਗਤੀਵਿਧੀਆਂ ਬਾਰੇ ਦੱਸਿਆ ਜੋਤ ਹਸਪਤਾਲ ਹਰਿਆਣਾ ਦੇ ਮੁੱਖ ਡਾਕਟਰ ਨੇ ਅਖਾ ਸਬੰਧੀ ਬਿਮਾਰੀਆਂ ਦਾ ਚਾਨਣ ਪਾਇਆ ਬਲਜੀਤ ਸਿੰਘ ਜਨਰਲ ਸਕੱਤਰ ਨੇ ਆਉਣ ਵਾਲੇ ਸਮੇਂ ਵਿੱਚ ਅਜੰਡਾ ਦਸਿਆ।

ਮਾਸਟਰ ਦਵਿੰਦਰ ਸਿੰਘ ਬੂਰੇ ਜੱਟਾਂ ਮਾਸਟਰ ਗੁਰਪ੍ਰੀਤ ਸਿੰਘ ਮੈਡਮ ਜਤਿੰਦਰ ਕੌਰ ਸੰਤੋਸ਼ ਕੁਮਾਰੀ ਅਤੇ ਬੁਲਾਰਿਆ ਨੇ ਆਪਣੇ ਵਿਚਾਰ ਰੱਖੇ ਐਮ ਡੀ ਪਰਮਵੀਰ ਸਿੰਘ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਹਰ ਸਹਿਯੋਗ ਦਾ ਵਾਅਦਾ ਕੀਤਾ। ਆਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਨਾਲ ਨਵਾਜਿਆ ਆਈ ਡੋਨੇਸਨ ਐਸੋਸੀਏਸ਼ਨ ਦਾ ਵਧੀਆ ਉਪਰਾਲਾ ਹੋ ਨਿਬੜਿਆ ਬਾਬਾ ਬਲਵੀਰ ਸਿੰਘ ਬਿਰਧ ਆਸ਼ਰਮ ਹਰਿਆਣਾ ਵਲੋਂ ਧਰਮ ਨਾਲ ਜੁੜੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉਂਕਾਰ ਸਿੰਘ ਖਾਲਸਾ ਨੇ ਹਸਪਤਾਲ ਅਤੇ ਆਸੋਸੀਏਸ਼ਨ ਦਾ ਸੂਆਗਤ ਕੀਤਾl











